Close
Menu

ਆਮ ਸਹਿਮਤੀ ਬਣਨ ‘ਤੇ ਹੀ ਦਿੱਲੀ ਨੂੰ ਅਲੱਗ ਰਾਜ ਦੇ ਅਧਿਕਾਰ: ਜੇਤਲੀ

-- 24 May,2015

ਨਵੀਂ ਦਿੱਲੀ, ਦਿੱਲੀ ‘ਚ ਅਧਿਕਾਰਾਂ ਦੇ ਇਸਤੇਮਾਲ ਨੂੰ ਲੈ ਕੇ ਚੱਲ ਰਹੇ ਵਿਵਾਦ ‘ਚ ਕੇਂਦਰ ਨੇ ਅੱਜ ਕਿਹਾ ਕਿ ਦਿੱਲੀ ਸਰਕਾਰ ਨੂੰ ਤਦ ਤੱਕ ਪੂਰਨ ਰਾਜ ਦੇ ਅਧਿਕਾਰ ਨਹੀਂ ਦਿੱਤੇ ਜਾ ਸਕਦੇ ਜਦੋਂ ਤੱਕ ਦੇਸ਼ ‘ਚ ਇਸ ਮੁੱਦੇ ‘ਤੇ ਆਮ ਸਹਿਮਤੀ ਨਹੀਂ ਬਣ ਜਾਂਦੀ ਕਿਉਂਕਿ ਇਹ ਰਾਸ਼ਟਰੀ ਰਾਜਧਾਨੀ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜਦੋਂ ਰਾਸ਼ਟਰੀ ਰਾਜਧਾਨੀ ਨੂੰ ਪੂਰਨ ਰਾਜ ਦਾ ਦਰਜਾ ਦੇਣ ‘ਤੇ ਦੇਸ਼ ‘ਚ ਆਮ ਸਹਿਮਤੀ ਬਣ ਜਾਵੇਗੀ ਉਦੋਂ ਇਹ ਸੰਭਵ ਹੋਵੇਗਾ। ਲੇਕਿਨ ਜਦੋਂ ਤੱਕ ਇਹ ਨਹੀਂ ਹੁੰਦਾ, ਰਾਜ ਸਰਕਾਰ ਨੂੰ ਪੂਰਨ ਰਾਜ ਦੇ ਅਧਿਕਾਰ ਨਹੀਂ ਦਿੱਤੇ ਜਾ ਸਕਦੇ।

Facebook Comment
Project by : XtremeStudioz