Close
Menu

ਆਯੁਸ਼ਮਾਨ ਅਤੇ ਸੋਨਮ ਕਰਨਗੇ ‘ਬੇਵਕੂਫੀਆਂ’

-- 17 October,2013

ਮੁੰਬਈ -ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖਾਨ ਹਾਟ ਗਰਲ ਸੋਨਮ ਕਪੂਰ ਨਾਲ ਸਿਲਵਰ ਸਕ੍ਰੀਨ ‘ਤੇ ‘ਬੇਵਕੂਫੀਆਂ’ ਕਰਦੇ ਨਜ਼ਰ ਆਉਣਗੇ।ਆਯੁਸ਼ਮਾਨ ਖੁਰਾਨਾ ਯਸ਼ਰਾਜ ਬੈਨਰ ਦੀ ਇਸ ਫਿਲਮ ‘ਚ ਕੰਮ ਕਰ ਰਹੇ ਹਨ। ਫਿਲਮ ਦੀ ਚਰਚਾ ਕਰਦੇ ਹੋਏ ਆਯੁਸ਼ਮਾਨ ਨੇ ਕਿਹਾ ਕਿ ਇਸ ਫਿਲਮ ਦੀ ਕਹਾਣੀ ਇਕ ਆਈ. ਏ. ਐੱਸ. ਦੀ ਬੇਟੀ ਅਤੇ ਬੇਵਕੂਫ ਨੌਜਵਾਨ ਦੀ ਹੈ। ਆਯੁਸ਼ਮਾਨ ਦਾ ਕਹਿਣਾ ਹੈ ਕਿ ਇਸ ਫਿਲਮ ‘ਚ ਰੋਮਾਂਸ ਦੇ ਨਾਲ-ਨਾਲ ਕਾਮੇਡੀ ਵੀ ਹੈ। ਉਸ ਨੇ ਕਿਹਾ ਕਿ ਇਸ ਫਿਲਮ ‘ਚ ਮੇਰੀ ਜੋੜੀ ਸੋਨਮ ਕਪੂਰ ਨਾਲ ਹੈ।

Facebook Comment
Project by : XtremeStudioz