Close
Menu

ਆਰਡੀਨੈਂਸ ‘ਤੇ ਪ੍ਰਧਾਨ ਮੰਤਰੀ ਦਾ ਅਪਮਾਨ ਕਰਨਾ ਮੇਰਾ ਮਕਸਦ ਨਹੀਂ ਸੀ- ਰਾਹੁਲ ਗਾਂਧੀ

-- 03 October,2013

rahul-gandhi14-500x272ਨਵੀਂ ਦਿੱਲੀ,3 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਦਾਗੀ ਸੰਸਦਾ ਅਤੇ ਵਿਧਾਇਕਾਂ ਦੇ ਬਚਾਅ ਲਈ ਪੇਸ਼ ਕੀਤੇ ਗਏ ਆਰਡੀਨੈਂਸ ‘ਤੇ ਚਰਚਾ ਲਈ ਅੱਜ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ। ਪਾਰਟੀ ਦੇ ਆਗੂ ਨੇ ਕਿਹਾ ਕਿ ਰਾਹੁਲ ਸਵੇਰੇ ਲਗਭਗ 9.45 ਵਜੇ ਪ੍ਰਧਾਨ ਮੰਤਰੀ ਦੇ ਘਰ ਪਹੁੰਚੇ। ਦੋਵਾਂ ਨੇ ਆਰਡੀਨੈਂਸ ‘ਤੇ ਚਰਚਾ ਕੀਤੀ। ਦੋਵਾਂ ਦੀ ਗੱਲਬਾਤ ਲਗਭਗ 25 ਮਿੰਟ ਤੱਕ ਚੱਲੀ। ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰਾਹੁਲ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਕਿਹਾ ਕਿ ਉਨ੍ਹਾਂ ਦਾ ਮਕਸਦ ਪ੍ਰਧਾਨ ਮੰਤਰੀ ਦਾ ਅਪਮਾਨ ਕਰਨਾ ਨਹੀਂ ਸੀ। ਆਖਰੀ ਫੈਸਲਾ ਕੈਬਿਨਟ ਨੇ ਕਰਨਾ ਹੈ ਅਤੇ ਇਸ ਆਰਡੀਨੈਂਸ ‘ਤੇ ਰਾਸ਼ਟਰਪਤੀ ਨੂੰ ਵੀ ਇਤਰਾਜ਼ ਹੈ। ਇਸ ਤੋਂ ਇਲਾਵਾ ਸਮਾਜਵਾਦੀ ਪਾਰਟੀ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਆਰਡੀਨੈਂਸ ਵਾਪਸ ਨਾ ਲਵੇ। ਸਪਾ ਸਰਕਾਰ ਦੀ ਸਹਿਯੋਗੀ ਪਾਰਟੀ ਹੈ ਅਤੇ ਉਸ ਦਾ ਬਿਆਨ ਕਾਫੀ ਮਾਅਨੇ ਰੱਖਦਾ ਹੈ।

Facebook Comment
Project by : XtremeStudioz