Close
Menu

ਆਰਡੀਨੈਂਸ ਵਿਵਾਦ ਕਾਂਗਰਸ ਦਾ ਅੰਦਰੂਨੀ ਮਾਮਲਾ : ਕਮਲਨਾਥ

-- 01 October,2013

ਛਿੰਦਵਾੜਾ-ਦੇਸ਼ ‘ਚ ਦਾਗ਼ੀ ਸੰਸਦ ਮੈਂਬਰਾਂ ਨੂੰ ਲੈ ਕੇ ਆਰਡੀਨੈਂਸ ‘ਤੇ ਪੈਦਾ ਹੋਏ ਵਿਵਾਦ ਨੂੰ ਕਾਂਗਰਸ ਦਾ ਅੰਦਰੂਨੀ ਮਾਮਲਾ ਦੱਸਦੇ ਹੋਏ ਕੇਂਦਰੀ ਸ਼ਹਿਰੀ ਵਿਕਾਸ ਅਤੇ ਸੰਸਦੀ ਕਾਰਜ ਮੰਤਰੀ ਕਮਲਨਾਥ ਨੇ ਸੋਮਵਾਰ ਨੂੰ ਕਿਹਾ ਕਿ ਇਸ ਮਾਮਲੇ ਦਾ ਛੇਤੀ ਹੀ ਹੱਲ ਲੱਭ ਲਿਆ ਜਾਵੇਗਾ ਅਤੇ ਦੇਸ਼ ਦੀ ਜਨਤਾ ਨੂੰ ਚੰਗੇ ਨਤੀਜ਼ੇ ਦੇਖਣ ਨੂੰ ਮਿਲਣਗੇ। ਕਮਲਨਾਥ ਨੇ ਸੋਮਵਾਰ ਨੂੰ ਹਵਾਈ ਪੱਟੀ ‘ਤੇ ਪੱਤਰਕਾਰਾਂ ਨੂੰ ਕਿਹਾ ਕਿ 2 ਅਕਤੂਬਰ ਨੂੰ ਨਵੀਂ ਦਿੱਲੀ ‘ਚ ਮੰਤਰੀ ਮੰਡਲ ਦੀ ਬੈਠਕ ਵਿਚ ਅਸੀਂ ਇਸ ‘ਤੇ ਚਰਚਾ ਕਰਾਂਗੇ ਅਤੇ ਦੇਸ਼ ਦੀ ਜਨਤਾ ਦੇ ਸਾਹਮਣੇ ਚੰਗੇ ਨਤੀਜੇ ਆਉਣਗੇ। ਮੱਧ ਪ੍ਰਦੇਸ਼ ਦੀ ਚਰਚਾ ਕਰਦੇ ਹੋਏ ਕਮਲਨਾਥ ਨੇ ਦਾਅਵਾ ਕੀਤਾ ਕਿ ਸੂਬੇ ‘ਚ ਸੱਤਾ ਦੇ ਬਦਲਾਅ ਦੀ ਲਹਿਰ ਚਲ ਰਹੀ ਹੈ ਅਤੇ ਅਗਲੇ ਦੋ ਮਹੀਨੇ ਵਿਚ ਜਨਤਾ ਭਾਜਪਾ ਦੀ ਵਰਗਲਾਉਣ ਵਾਲੀਆਂ ਨੀਤੀਆਂ ਅਤੇ ਝੂਠੇ ਭਾਸਣਾਂ ‘ਤੇ ਉਸ ਨੂੰ ਸਬਕ ਸਿਖਾ ਕੇ ਕਾਂਗਰਸ ਦੀ ਸਰਕਾਰ ਬਣਾਵੇਗੀ।

Facebook Comment
Project by : XtremeStudioz