Close
Menu

ਆਰਥਕ, ਰਾਜਨੀਤਿਕ ਸੰਕਟਾਂ ਦੇ ਕਾਰਨ ਫਿਜੀ ਛੱਡ ਰਹੇ ਹਨ ਭਾਰਤੀ

-- 21 September,2013

ਸਿੰਗਾਪੁਰ—21 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਨਿਰਾਸ਼ਾਜਨਕ ਰਾਜਨੀਤਿਕ ਅਤੇ ਉਤਾਰ-ਚੜਾਅ ਵਾਲੇ ਆਰਥਕ ਮਾਹੌਲ ਦੇ ਕਾਰਨ ਕਾਫੀ ਗਿਣਤੀ ਵਿਚ ਭਾਰਤੀ ਮੂਲ ਦੇ ਲੋਕ ਫਿਜੀ ਛੱਡ ਰਹੇ ਹਨ। ਫਿਜੀ ਦੇਸ਼ ਦੇ ਮਾਹਰ ਅਤੇ ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿਚ ਪ੍ਰਸ਼ਾਂਤ ਅਤੇ ਏਸ਼ੀਆਈ ਇਤਿਹਾਸ ਦੇ ਪ੍ਰੋਫੈਸਰ ਬ੍ਰਿਜ ਲਾਲ ਨੇ ਕਿਹਾ ਕਿ ਲਗਭਗ ਇਕ ਸਦੀ ਪਹਿਲਾਂ ਗੰਨੇ ਦੇ ਖੇਤ ਵਿਚ ਕੰਮ ਕਰਨ ਦੇ ਲਈ ਫਿਜੀ ਆਏ ਭਾਰਤੀ ਮਜ਼ਦੂਰ ਭਾਵਨਾਤਮਕ ਰੂਪ ਨਾਲ ਉਖੜ ਗਏ ਹਨ ਅਤੇ ਉਹ ਇਸ ਦੋ-ਪੱਖੀ ਦੇਸ਼ ਨੂੰ ਛੱਡ ਰਹੇ ਹਨ।
ਦਿ ਨਰੇਟਿਵ ਆਫ ਇੰਡੀਅਨ ਕਮਿਊਨਿਟੀਜ਼ ਇਨ ਸਿੰਗਾਪੁਰ ਐਂਡ ਸਾਊਥ ਈਸਟ ਇੰਡੀਆਂ ਦੇ ਇਕ ਸੰਮੇਲਨ ਵਿਚ ਉਨ੍ਹਾਂ ਨੇ ਕਿਹਾ ਕਿ ਫਿਜੀ ‘ਚ ਰਹਿ ਰਹੇ ਭਾਰਤੀ ਮੂਲ ਦੇ ਲੋਕ ਉਨ੍ਹਾਂ 10 ਲੱਖ ਤੋਂ ਵਧ ਮਜ਼ਦੂਰਾਂ ਵਿਚ ਸ਼ਾਮਲ ਸਨ ਜੋ 1830 ਅਤੇ 1920 ਦਰਮਿਆਨ ਪੂਰੇ ਵਿਸ਼ਵ ਵਿਚ ਸਥਿਤ ਕਿੰਗ ਸ਼ੂਗਰ ਉਪਨਿਵੇਸ਼ਾਂ ਵਿਚ ਮਾਰੇ ਗਏ ਸਨ।

Facebook Comment
Project by : XtremeStudioz