Close
Menu

ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਗ੍ਰੀਨ ਇਨਫ਼੍ਰਾਸਟ੍ਰਕਚਰ ‘ਤੇ ਨਿਵੇਸ਼ ਕਰਨਗੇ ਲਿਬਰਲ : ਟਰੂਡੋ

-- 03 September,2015

ਕਿਊਬੈਕ : ਲਿਬਰਲ ਲੀਡਰ ਜਸਟਿਨ ਟਰਰੂਡੋ ਵੱਲੋਂ ਕੈਨੇਡੀਅਨ ਆਰਥਿਕਤਾ ਨੂੰ ਹੋਰ ਅੱਗੇ ਲਿਜਾਉਣ ਲਈ ਗ੍ਰੀਨ ਇਨਫ਼੍ਰਾਸਟ੍ਰਕਚਰ ਵਿਚ ਨਿਵੇਸ਼ ਕੀਤੇ ਜਾਣ ਦੀ ਯੋਜਨਾ ਪੇਸ਼ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਇਸ ਗੱਲ ‘ਤੇ ਵੀ ਧਿਆਨ ਦਵਾਇਆ ਕਿ ਜੇਕਰ ਲਿਬਰਲ ਸਰਕਾਰ ਚੋਣਾਂ ਜਿੱਤ ਜਾਂਦੀ ਹੈ ਤਾਂ ਕਿਵੇਂ ਆਉਣ ਵਾਲੇ ਸਾਲਾਂ ਵਿਚ ਇਕ ਵਨੇਂ ਇਨਫ਼੍ਰਾਸਟ੍ਰਕਚਰ ਨੂੰ ਤਿਆਰ ਕੀਤਾ ਜਾਵੇਗਾ।

ਇਸ ਵਾਅਦੇ ਨੂੰ ਪੂਰਾ ਕਰਨ ਵਿਚ ਅਗਲੇ ਚਾਰ ਸਾਲਾ ਦੌਰਾਨ ਲਗਭਗ 6 ਬਿਲੀਅਨ ਡਾਲਰ ਦੀ ਰਕਮ ਖਰਚ ਹੋਵੇਗੀ ਅਤੇ ਇਸਦੇ ਨਾਲ ਹੀ ਅਗਲੇ ਦਹਾਕੇ ਵਿਚ ਖਰਚ ਹੋਣ ਵਾਲੀ ਕੁਲ ਰਕਮ 20 ਬਿਲੀਅਨ ਡਾਲਰ ਹੋਵੇਗੀ।

ਇਕੱਠ ਨੂੰ ਸੰਬੋਧਿਤ ਕਰਦਿਆਂ ਟਰੂਡੋ ਨੇ ਕਿਹਾ ਕਿ, “ਅਸੀਂ ਉਸ ਚੀਜ਼ ‘ਤੇ ਨਿਵੇਸ਼ ਕਰਾਂਗੇ, ਜਿਸ ਨਾਲ ਤੁਹਾਡੀ ਜ਼ਿੰਦਗੀ ਹੋਰ ਵੀ ਅਸਾਨ ਹੋ ਸਕੇ। ਵੇਸਟ ਵਾਟਰ ਟ੍ਰੀਟਮੈਂਟ ਪਲਾਂਟਾਂ, ਸਟੌਰਮ ਡ੍ਰੇਨ ਸਿਸਟਮ ਅਤੇ ਰੈਜ਼ੀਲੀਐਂਟ ਇਨਫ਼੍ਰਾਸਟ੍ਰਕਚਰ ਨੂੰ ਯਕੀਨੀ ਬਣਾਉਣਾ ਸਾਡੀ ਪਹਿਲੀ ਲੋਵ ਹੋਵੇਗੀ, ਜਿਸ ਨਾਲ ਤੂਫ਼ਾਨੀ ਹਲਾਤਾਂ ਵਿਚ ਵੀ ਸ਼ਹਿਰ ਨੂੰ ਅਸਤ ਵਿਅਸਤ ਹੋਣ ਤੋਂ ਰੋਕਿਆ ਜਾ ਸਕੇ ਅਤੇ ਅਜਿਹੇ ਹਲਾਤਾਂ ਵਿਚ ਆਮ ਲੋਕਾਂ ਨੂੰ ਹੋਣ ਵਾਲੀਆਂ ਪਰੇਸ਼ਾਨੀਆਂ ਵਿਚ ਕਮੀ ਆ ਸਕੇ।”

ਉਨ੍ਹਾਂ ਇਹ ਵੀ ਕਿਹਾ ਕਿ, “ਯੋਜਨਾ ਕੋਈ ਵੀ ਹੋਵੇ, ਅਸੀਂ ਇਹ ਸੁਨਿਸ਼ਚਿਤ ਕਰਾਂਗੇ ਕਿ ਉਹ ਕੰਮ ਸੂਬਾ ਕਰਕਾਰਾਂ ਅਤੇ ਸ਼ਹਿਰਾਂ ਵੱਲੋਂ ਕੀਤਾ ਜਾ ਰਿਹਾ ਨਿਵੇਸ਼ ਬਿਲਕੁਲ ਸਹੀ ਦਿਸ਼ਾ ਅਤੇ ਦਸ਼ਾ ਵਿਚ ਹੋ ਰਿਹਾ ਹੋਵੇ।”

Facebook Comment
Project by : XtremeStudioz