Close
Menu

ਆਰਬੀਆਈ ਮੁਲਾਜ਼ਮ ਡਿਪਟੀ ਗਵਰਨਰ ਦੀ ਪਿੱਠ ’ਤੇ ਆਏ

-- 30 October,2018

ਮੁੰਬਈ, ਆਰਬੀਆਈ ਦੇ ਡਿਪਟੀ ਗਵਰਨਰ ਵਿਰਾਲ ਅਚਾਰੀਆ ਵੱਲੋਂ ਕੇਂਦਰੀ ਬੈਂਕ ਦੀ ਖੁਦਮੁਖਤਿਆਰੀ ਸਬੰਧੀ ਜਤਾਏ ਗਏ ਖ਼ਦਸ਼ਿਆਂ ਦੇ ਕੁਝ ਦਿਨਾਂ ਮਗਰੋਂ ਰਿਜ਼ਰਵ ਬੈਂਕ ਐਂਪਲਾਈਜ਼ ਐਸੋਸੀਏਸ਼ਨ ਨੇ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਜਤਾਈ ਹੈ। ਆਲ ਇੰਡੀਆ ਰਿਜ਼ਰਵ ਬੈਂਕ ਐਸੋਸੀਏਸ਼ਨ ਨੇ ਪੱਤਰ ਲਿਖ ਕੇ ਕਿਹਾ ਕਿ ਕੇਂਦਰੀ ਬੈਂਕ ਨੂੰ ਕਮਜ਼ੋਰ ਕਰਨ ਨਾਲ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ ਅਤੇ ਸਰਕਾਰ ਨੂੰ ਅਜਿਹੇ ਹੱਥਕੰਡਿਆਂ ਤੋਂ ਵੱਖ ਰਹਿਣਾ ਚਾਹੀਦਾ ਹੈ। ਐਸੋਸੀਏਸ਼ਨ ਨੇ ਕਿਹਾ ਕਿ ਅਚਾਰੀਆ ਦਾ ਪ੍ਰਤੀਕਰਮ ਕੋਈ ਅਚਾਨਕ ਨਹੀਂ ਆਇਆ ਹੈ ਸਗੋਂ ਅੰਦਰਖ਼ਾਤੇ ਇਹ ਉਬਾਲੇ ਖਾ ਰਿਹਾ ਸੀ।

Facebook Comment
Project by : XtremeStudioz