Close
Menu

ਆਰਮਸਟ੍ਰਾਂਗ ਨੇ ਓਲੰਪਿਕ ਕਾਂਸੀ ਤਮਗਾ ਕੀਤਾ ਵਾਪਸ

-- 13 September,2013

game73ਆਸਟਿਨ,13 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਲਾਂਸ ਆਰਮਸਟ੍ਰਾਂਗ ਨੇ ਆਪਣਾ ਓਲੰਪਿਕ ਕਾਂਸੀ ਸਾਈਕਲਿੰਗ ਤਮਗਾ ਵਾਪਸ ਕਰ ਦਿੱਤਾ ਹੈ। ਉਸ ਨੇ ਪ੍ਰਦਰਸ਼ਨ ਵਧਾਉਣ ਵਾਲੇ ਪਾਬੰਦੀਸ਼ੁਦਾ ਪਦਾਰਥ ਇਸਤੇਮਾਲ ਕਰਨ ਦੀ ਗੱਲ ਮੰਨਣ ਤੋਂ ਬਾਅਦ ਇਹ ਕਦਮ ਉਠਾਇਆ। ਆਰਮਸਟ੍ਰਾਂਗ ਨੇ 2000 ਸਿਡਨੀ ਓਲੰਪਿਕ ਤਮਗਾ ਜਿੱਤਿਆ ਸੀ। ਕੌਮਾਂਤਰੀ ਓਲੰਪਿਕ ਕਮੇਟੀ ਨੇ ‘ਰੋਡ ਟਾਈਮ ਟਾ੍ਰਇਲ’ ‘ਚ ਆਰਮਸਟ੍ਰਾਂਗ ਵੱਲੋਂ ਜਿੱਤੇ ਗਏ ਇਸ ਤਮਗੇ ਨੂੰ ਜਨਵਰੀ ‘ਚ ਮੋੜਨ ਲਈ ਕਿਹਾ ਸੀ। ਆਰਮਸਟ੍ਰਾਂਗ ਨੇ ਟਵੀਟ ਕੀਤਾ ਕਿ ਉਸ ਨੇ ਇਸ ਤਮਗੇ ਨੂੰ ਵਾਪਸ ਕਰ ਦਿੱਤਾ ਹੈ ਅਤੇ ਅਮਰੀਕੀ ਓਲੰਪਿਕ ਕਮੇਟੀ ਦੇ ਬੁਲਾਰੇ ਨੇ ਉਨ੍ਹਾਂ ਵੱਲੋਂ ਤਮਗਾ ਵਾਪਸ ਕਰਨ ਦੀ ਪੁਸ਼ਟੀ ਕਰਦੇ ਹੋਏ ਬਿਆਨ ਜਾਰੀ ਕੀਤਾ ਹੈ। ਆਰਮਸਟ੍ਰਾਂਗ ਦੀ ਟਵੀਟ ‘ਚ ਤਮਗੇ ਦੀ ਫੋਟੋ ਅਤੇ ਨੀਲੇ ਰੰਗ ਦਾ ਰੀਬਨ ਸੰਦੇਸ਼ ਦੇ ਨਾਲ ਲੱਗਿਆ ਹੋਇਆ ਸੀ, ਜਿਸ ‘ਚ ਲਿਖਿਆ ਸੀ ’2000 ਓਲੰਪਿਕ ਦਾ ਕਾਂਸੀ ਤਮਗਾ ਹੁਣ ਅਮਰੀਕੀ ਓਲੰਪਿਕ ਦੇ ਕੋਲ ਹੈ ਅਤੇ ਉਹ ਜਲਦੀ ਹੀ ਸਵਿਟਜ਼ਰਲੈਂਡ ਪਹੁੰਚ ਜਾਵੇਗਾ।’ ਆਈ. ਓ. ਸੀ. ਨੇ ਕਿਹਾ  ਸੀ ਕਿ ਉਹ ਆਰਮਸਟ੍ਰਾਂਗ ਦਾ ਕਾਂਸੀ ਤਮਗਾ ਕਿਸੇ ਨੂੰ ਵੀ ਨਹੀਂ ਦੇਣਗੇ ਜਿਵੇਂ ਕਿ ਸਾਈਕਲਿੰਗ ਦੀ ਟਾਪ ਸੰਸਥਾ ਨੇ ਟੂਰ ਡੀ ਫਰਾਂਸ ਦੇ ਖਿਤਾਬ ‘ਤੇ ਕਿਸੇ ਨੂੰ ਵੀ ਜੇਤੂ ਐਲਾਨ ਨਾ ਕਰਨ ਦਾ ਫੈਸਲਾ ਕੀਤਾ ਸੀ ਜਿਸ ਨੂੰ ਆਰਮਸਟ੍ਰਾਂਗ ਨੇ ਜਿੱਤਿਆ ਸੀ। ਇਸ ਨਾਲ ਸਪੈਨਿਸ਼ ਰਾਈਡਰ ਅਬਰਾਹਮ ਓਲਾਨੋ ਮਾਨਜਾਨੋ ਨੂੰ ਇਹ ਕਾਂਸੀ ਤਮਗਾ ਨਹੀਂ ਮਿਲੇਗਾ, ਜਿਹੜਾ ਚੌਥੇ ਸਥਾਨ ‘ਤੇ ਸੀ ਅਤੇ ਓਲੰਪਿਕ ਰਿਕਾਰਡ ‘ਚ ਇਹ ਤਮਗਾ ਖਾਲ੍ਹੀ ਹੀ ਰਹੇਗਾ।

Facebook Comment
Project by : XtremeStudioz