Close
Menu

ਆਰਸੀਐਮਪੀ ਵੱਲੋਂ ਟੇਜ਼ਰ ਕੀਤੇ ਜਾਣ ਮਗਰੋਂ ਨੌਜਵਾਨ ਦੀ ਮੌਤ

-- 06 August,2013

teenager-killed-650x365

6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਇੱਕ ਘਟਨਾਕ੍ਰਮ ਦੌਰਾਨ ਪੁਲਿਸ ਅਧਿਕਾਰੀਆਂ ਵੱਲੋਂ ਜਿਸ ਨੌਜਵਾਨ ਨੂੰ ਟੇਜ਼ਰ ਲਾਇਆ ਗਿਆ ਸੀ ਉਸ ਦੀ ਸੁੱ਼ਕਰਵਾਰ ਰਾਤ ਨੂੰ ਹਸਪਤਾਲ ਵਿੱਚ ਮੌਤ ਹੋ ਗਈ। ਲੈਡਿਊਕ ਵਿੱਚ 50 ਸਟਰੀਟ ਤੇ 50 ਐਵਨਿਊ ਸਥਿਤ ਪੈਟਰੋ ਕੈਨੇਡਾ ਗੈਸ ਸਟੇਸ਼ਨ ਉੱਤੇ ਇਹ ਵਿਅਕਤੀ ਲੈਡਿਊਕ ਆਰਸੀਐਮਪੀ ਨਾਲ ਝਗੜ ਰਿਹਾ ਸੀ ਜਦੋਂ ਆਰਸੀਐਮਪੀ ਨੇ ਉਸ ਉੱਤੇ ਟੇਜ਼ਰ ਦੀ ਵਰਤੋਂ ਕੀਤੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਏਐਸਆਈਆਰਟੀ ਦਾ ਕਹਿਣਾ ਹੈ ਕਿ ਮੌਤ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਤੇ ਜਾਂਚ ਦੇ ਮੱਦੇਨਜ਼ਰ ਪੋਸਟ ਮਾਰਟਮ ਅਗਲੇ ਹਫਤੇ ਕੀਤਾ ਜਾਵੇਗਾ। ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਤੇ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਉਸ ਨੂੰ ਮੈਡੀਕਲ ਸਮੱਸਿਆ ਸੁ਼ਰੂ ਹੋ ਗਈ। ਸ਼ੁਰੂ ਵਿੱਚ ਉਸ ਨੂੰ ਲੈਡਿਊਕ ਹਸਪਤਾਲ ਲਿਜਾਇਆ ਗਿਆ ਪਰ ਬਾਅਦ ਵਿੱਚ ਉਸ ਨੂੰ ਰਾਇਲ ਅਲੈਗਜ਼ੈਂਡਰਾ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਐਤਵਾਰ ਸਵੇਰੇ ਉਸ ਦੀ ਮੌਤ ਹੋ ਗਈ। ਏਐਸਆਈਆਰਟੀ ਦੇ ਐਗਜੈ਼ਕਟਿਵ ਡਾਇਰੈਕਟਰ ਕਲਿਫਟਨ ਪੁਰਵਿਸ ਨੇ ਆਖਿਆ ਕਿ ਹੋਰਨਾਂ ਮਾਮਲਿਆਂ ਵਾਂਗ ਹੀ ਇਸ ਮਾਮਲੇ ਵਿੱਚ ਵੀ ਅਸੀਂ ਸੱਚਾਈ ਬਾਹਰ ਲਿਆ ਕੇ ਰਹਾਂਗੇ। ਆਰਸੀਐਮਪੀ ਨੂੰ ਹਮਲੇ ਕਰਨ, ਕਾਰ ਚੋਰੀ ਕਰਨ, ਡਰਾਈਵਿੰਗ ਸਬੰਧੀ ਸਿ਼ਕਾਇਤਾਂ ਤੋਂ ਇਲਾਵਾ ਹਿੱਟ ਐਂਡ ਰੰਨ ਵਰਗੀਆਂ ਕਈ ਸਿ਼ਕਾਇਤਾਂ ਮਿਲੀਆਂ ਸਨ। ਏਐਸਆਈਆਰਟੀ ਵੱਲੋਂ 27 ਸਾਲਾ ਇਸ ਵਿਅਕਤੀ ਦੀ ਪਛਾਣ ਜਾਹਰ ਨਹੀਂ ਕੀਤੀ ਗਈ ਹੈ।

Facebook Comment
Project by : XtremeStudioz