Close
Menu

ਆਰੀਬ ਮਜੀਦ ਨੇ ਕੀਤਾ ਖੁਲਾਸਾ- ਆਈ.ਐਸ.ਆਈ.ਐਸ. ਨੇ ਉਨ੍ਹਾਂ ‘ਤੇ ਸੁਰੱਖਿਆ ਏਜੰਟ ਹੋਣ ਦਾ ਕੀਤਾ ਸੀ ਸ਼ੱਕ

-- 03 December,2014

ਮੁੰਬਈ,  ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਦੇ ਸ਼ੱਕੀ ਮੈਂਬਰ ਆਰੀਬ ਮਜੀਦ ਹੁਣ ਇਸ ਅੱਤਵਾਦੀ ਸੰਗਠਨ ਦੇ ਬਾਰੇ ਰੋਜ਼ ਨਵੇਂ ਖੁਲਾਸੇ ਕਰ ਰਿਹਾ ਹੈ। ਮਜੀਦ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀ ਸੰਗਠਨ ਦੇ ਮੈਂਬਰਾਂ ਨੂੰ ਪਹਿਲਾ ਉਸ ‘ਤੇ ਅਤੇ ਉਸ ਦੇ ਤਿੰਨ ਦੋਸਤਾਂ ‘ਤੇ ਸੁਰੱਖਿਆ ਏਜੰਸੀਆਂ ਨਾਲ ਜੁੜੇ ਹੋਣ ਦਾ ਸ਼ੱਕ ਸੀ ਅਤੇ ਮੈਂਬਰ ਬਣਾਉਣ ਤੋਂ ਪਹਿਲਾ ਆਈ.ਐਸ.ਆਈ.ਐਸ. ਨੇ ਕਈ ਘੰਟੇ ਉਨ੍ਹਾਂ ਤੋਂ ਪੁੱਛ ਗਿਛ ਕੀਤੀ। ਇਸ ਮਾਮਲੇ ਦੀ ਜਾਂਚ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਮਜੀਦ ਅਤੇ ਉਸਦੇ ਦੋਸਤਾਂ ਨੇ ਜਦੋਂ ਆਈ.ਐਸ.ਆਈ.ਐਸ. ਦੇ ਕੈਡਰਾਂ ਨੂੰ ਇਹ ਚੰਗੀ ਤਰ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਸੰਗਠਨ ਲਈ ਲੜਨ ਦੀ ਖ਼ਾਤਰ ਆਏ ਹਨ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਭਰਤੀ ਕੀਤਾ ਗਿਆ। ਐਨ.ਆਈ. ਏ. ਸੂਤਰਾਂ ਅਨੁਸਾਰ ਜਦੋਂ ਮਜੀਦ ਅਤੇ ਉਸ ਦੇ ਤਿੰਨ ਦੋਸਤ ਸ਼ਾਹੀਨ ਟੰਕੀ, ਫਹਦ ਸ਼ੇਖ ਅਤੇ ਅਮਾਨ ਤੰਦੇਲ ਇਸ ਸਾਲ ਮਈ ‘ਚ ਇਰਾਕ ਦੇ ਮੌਸੂਲ ਸ਼ਹਿਰ ਪਹੁੰਚੇ ਤਾਂ ਉਨ੍ਹਾਂ ਤੋਂ ਆਈ.ਐਸ.ਆਈ.ਐਸ. ਦੇ ਇਕ ਚੋਟੀ ਦੇ ਲੜਾਕੇ ਅਲੀ ਨੇ ਪੁੱਛ ਗਿਛ ਕੀਤੀ। ਮਜੀਦ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਆਈ. ਐਸ.ਆਈ.ਐਸ. ਬਿਨਾਂ ਕਿਸੇ ਦੀ ਸਿਫਾਰਿਸ਼ ਦੇ ਲੋਕਾਂ ਨੂੰ ਭਰਤੀ ਨਹੀਂ ਕਰਦਾ। 22 ਸਾਲਾਂ ਸਿਵਲ ਇੰਜੀਨੀਅਰ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਭਰਤੀ ਹੋਣ ਤੋਂ ਬਾਅਦ ਉਨ੍ਹਾਂ ਦੇ ਨਾਮ ਬਦਲ ਦਿੱਤੇ ਗਏ ਸਨ। ਇਰਾਕ ‘ਚ 6 ਮਹੀਨੇ ਬਿਤਾਉਣ ਤੋਂ ਬਾਅਦ ਮਜੀਦ ਨੂੰ ਸ਼ੁੱਕਰਵਾਰ ਨੂੰ ਮੁੰਬਈ ਵਾਪਸ ਆਉਣ ‘ਤੇ ਗ੍ਰਿਫਤਾਰ ਕਰ ਲਿਆ ਗਿਆ ਸੀ।

Facebook Comment
Project by : XtremeStudioz