Close
Menu

ਆਰੇਂਜ ਨੇ 25 ਸੀਨੀਅਰ ਅਹੁਦਿਆਂ ਦੀ ਛਾਂਟੀ ਕੀਤੀ

-- 17 January,2014

ਓਟਵਾ,17 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਆਰੇਂਜ ਦੇ ਸਾਬਕਾ ਬੌਸ ਕ੍ਰਿਸ ਮਾਜ਼ਾ ਦੀ ਸ਼ਾਹਖਰਚੀ ਨੂੰ ਖ਼ਤਮ ਕਰਨ ਲਈ ਹੁਣ ਆਰੇਂਜ ਵੱਲੋਂ 25 ਸੀਨੀਅਰ ਅਹੁਦਿਆਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਆਰੇਂਜ ਦੇ ਮਿਸੀਸਾਗਾ ਹੈੱਡਕੁਆਰਟਰਜ਼ ਵਿੱਚ ਇਹ ਮਾੜੀ ਖਬਰ ਆਈ। ਇੱਕ ਮਿਲੀਅਨ ਡਾਲਰ ਦੀ ਬਚਤ ਕਰਨ ਲਈ ਇਹ ਅਹੁਦੇ ਖ਼ਤਮ ਕੀਤਾ ਜਾ ਰਹੇ ਹਨ। ਆਰੇਂਜ ਦੇ ਪ੍ਰਧਾਨ ਤੇ ਸੀਈਓ ਡਾ. ਐਂਡਰਿਊ ਮੈਕੈਲਮ ਨੇ ਦੱਸਿਆ ਕਿ ਏਜੰਸੀ ਵਿੱਚ 650 ਕਰਮਚਾਰੀ ਹਨ ਤੇ ਸੱਭ ਤੋਂ ਉੱਚ ਸ੍ਰੇ਼ਣੀ ਤੇ ਵੱਧ ਗਿਣਤੀ ਮੈਨੇਜਰਜ਼ ਦੀ ਹੈ, ਇਹ ਸੱਭ ਮਾਜ਼ਾ ਵੱਲੋਂ ਆਰੇਂਜ ਨੂੰ ਵਿਸ਼ਵਵਿਆਪੀ ਪੱਧਰ ਉੱਤੇ ਨਵੀਆਂ ਬੁਲੰਦੀਆਂ ਉੱਤੇ ਪਹੁੰਚਾਉਣ ਲਈ ਕੀਤੀ ਜਾ ਰਹੀ ਕੋਸਿ਼ਸ਼ ਦਾ ਹਿੱਸਾ ਸੀ। ਮੈਕੈਲਮ ਨੇ ਆਖਿਆ ਕਿ ਐਨੇ ਕਰਮਚਾਰੀਆਂ ਵਾਲੀ ਕੰਪਨੀ ਵਿੱਚ ਢੇਰ ਸਾਰੇ ਮੈਨੇਜਰਾਂ ਦਾ ਹੋਣਾ ਵਾਜਬ ਨਹੀਂ ਹੈ। ਮੈਕੈਲਮ ਨੇ ਆਖਿਆ ਕਿ ਇਹ ਸੱਭ ਇਸ ਸੰਸਥਾ ਨੂੰ ਸਹੀ ਲੀਹ ਉੱਤੇ ਲਿਆਉਣ ਲਈ ਕੀਤਾ ਜਾ ਰਿਹਾ ਹੈ ਤੇ ਐਡਹੌਕ ਵਾਲੇ ਅਹੁਦਿਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਹੁਣ ਇਸ ਸੰਸਥਾ ਦੇ ਟੀਚੇ ਨੂੰ ਓਨਟਾਰੀਓ ਉੱਤੇ ਹੀ ਕੇਂਦਰਿਤ ਰੱਖਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਹੁਣ ਅਸੀਂ ਵਿਸਲਵਵਿਆਪੀ ਸੋਚ ਨੂੰ ਮੁੱਖ ਰੱਖ ਕੇ ਕੰਮ ਨਹੀਂ ਕਰ ਰਹੇ।

Facebook Comment
Project by : XtremeStudioz