Close
Menu

ਆਰ.ਐਨ. ਗੁਪਤਾ ਨੂੰ ਏ.ਸੀ.ਪੀ. ਕਮੇਟੀ ਦਾ ਚੇਅਰਮੈਨ ਲਾਇਆ

-- 01 September,2015

ਡੀਗੜ੍ਹ,1 ਸਤੰਬਰ:  ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਦਿਆਂ ਸ੍ਰੀ ਆਰ.ਐਨ.ਗੁਪਤਾ, ਸੇਵਾਮੁਕਤ ਆਈ.ਏ.ਐਸ. ਨੂੰ ਏ.ਸੀ.ਪੀ ਕਮੇਟੀ (ਐਸ਼ੋਰਡ ਕੈਰੀਅਰ ਪ੍ਰੋਗਰੈਸ਼ਨ- ਯਕੀਨੀ ਕੈਰੀਅਰ ਵਿਕਾਸ) ਦਾ ਚੇਅਰਮੈਨ ਲਗਾਇਆ ਹੈ। ਇਸ ਦੇ ਨਾਲ ਹੀ ਸ੍ਰੀ ਸੀ.ਐਸ. ਤਲਵਾੜ, ਸੇਵਾਮੁਕਤ ਆਈ.ਏ.ਐਸ. ਅਤੇ ਸ੍ਰੀ ਜਸਵੰਤ ਸਿੰਘ ਸੇਵਾਮੁਕਤ ਪੀ.ਸੀ.ਐਸ. ਨੂੰ ਇਸ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਏ.ਸੀ.ਪੀ. ਕਮੇਟੀ ਦਾ ਕਾਰਜਕਾਲ ਕੰਮ ਸ਼ੁਰੂ ਕਰਨ ਦੀ ਮਿਤੀ ਤੋਂ 4 ਮਹੀਨਿਆਂ ਤੱਕ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਚੇਅਰਮੈਨ ਅਤੇ ਮੈਂਬਰ ਏ.ਸੀ.ਪੀ ਨਾਲ ਸਬੰਧਤ ਮਾਮਲਿਆਂ ਵਿਚ ਪੇਸ਼ ਆ ਰਹੀਆਂ ਜਾਂ ਆਉਣ ਵਾਲੀਆਂ ਪ੍ਰਸ਼ਾਸਕੀ ਮੁਸ਼ਕਿਲਾਂ, ਕਾਨੂੰਨੀ ਉਲਝਣਾਂ ਅਤੇ ਮਾਮਲੇ ਨਾਲ ਜੁੜੇ ਹਰ ਪੱਖ ਨੂੰ ਸਾਹਮਣੇ ਰੱਖ ਕੇ ਆਪਣੀਆਂ ਸ਼ਿਫਾਰਸ਼ਾਂ ਦੇਣਗੇ। ਬੁਲਾਰੇ ਨੇ ਦੱਸਿਆ ਕਿ ਜਾਰੀ ਪੱਤਰ ਵਿਚ ਚੇਅਰਮੈਨ ਅਤੇ ਮੈਂਬਰਾਂ ਦੀ ਨਿਯੁਕਤੀ, ਤਨਖਾਹ ਅਤੇ ਦਫਤਰੀ ਖਰਚਿਆਂ ਆਦਿ ਬਾਰੇ ਸ਼ਰਤਾਂ ਤੈਅ ਕਰ ਦਿੱਤੀਆਂ ਗਈਆਂ ਹਨ।

Facebook Comment
Project by : XtremeStudioz