Close
Menu

ਆਰ. ਐੱਸ. ਐੱਸ ਦੀ ਪ੍ਰੇਰਣਾ ਨਾਲ ਰਜਨੀਕਾਂਤ ਬਣਾ ਸਕਦੇ ਹਨ ਪਾਰਟੀ

-- 11 February,2017

ਨਵੀਂ ਦਿੱਲੀ — ਤਾਮਿਲਨਾਡੂ ਦੇ ਸਿਆਸੀ ਸੰਕਟ ਦਰਮਿਆਨ ਇਕ ਵੱਡੀ ਖਬਰ ਆ ਰਹੀ ਹੈ। ਦੱਖਣ ਦੇ ਸੁਪਰਸਟਾਰ ਰਜਨੀਕਾਂਤ ਸਿਆਸਤ ਦੀ ਦੁਨੀਆ ਵਿਚ ਕਦਮ ਰੱਖ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਰਜਨੀਕਾਂਤ ਆਰ. ਐੱਸ. ਐੱਸ ਦੀ ਪ੍ਰੇਰਣਾ ਨਾਲ ਖੁਦ ਦੀ ਸਿਆਸੀ ਪਾਰਟੀ ਬਣਾ ਸਕਦੇ ਹਨ, ਜਿਸ ਵਿਚ ਉਨ੍ਹਾਂ ਨੂੰ ਭਾਜਪਾ ਦਾ ਸਾਥ ਮਿਲ ਸਕਦਾ ਹੈ। ਭਾਜਪਾ ਦੱਖਣੀ ਭਾਰਤ ਦੇ ਇਸ ਸੂਬੇ ਤਾਮਿਲਨਾਡੂ ਵਿਚ ਆਪਣੀ ਪਹੁੰਚ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਖਬਰਾਂ ਮੁਤਾਬਕ 66 ਸਾਲਾ ਰਜਨੀਕਾਂਤ ਨੂੰ ਰਾਸ਼ਟਰੀ ਸਵੈਮ-ਸੇਵਕ ਸੰਘ ਦੇ ਵਿਚਾਰਕ ਐੱਮ. ਗੁਰੂਮੂਰਤੀ ਨਵੀਂ ਪਾਰਟੀ ਬਣਾਉਣ ਲਈ ਪ੍ਰੇਰਿਤ ਕਰ ਰਹੇ ਹਨ। ਜਾਣਕਾਰਾਂ ਦਾ ਮੰਨਣਾ ਹੈ ਕਿ ਤਾਮਿਲਨਾਡੂ ਵਿਚ ਮੌਜੂਦਾ ਸਿਆਸੀ ਹਾਲਾਤ ਨੂੰ ਲੈ ਕੇ ਰਜਨੀਕਾਂਤ ਬਹੁਤ ਨਾਖੁਸ਼ ਹਨ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਸਿਆਸਤ ਵਿਚ ਆਉਣ ਨੂੰ ਲੈ ਕੇ ਅੰਦਾਜ਼ੇ ਤੇਜ਼ ਹੋ ਗਏ ਹਨ।

Facebook Comment
Project by : XtremeStudioz