Close
Menu

ਆਰ.ਬੀ.ਆਈ. ਗਵਰਨਰ ਰਾਜਨ ਨੇ ਕੀਤਾ ਕਾਲਾ ਧਨ ਰੱਖਣ ਵਾਲਿਆਂ ਨੂੰ ਸਜ਼ਾ ਦੇਣ ਦਾ ਸਮਰਥਨ

-- 21 February,2015

ਪਣਜੀ, ਰਿਜ਼ਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਨੇ ਕਾਨੂੰਨ ‘ਚ ਸੁਧਾਰ ਕਰਕੇ ਤੇ ਬਿਹਤਰ ਢੰਗ ਨਾਲ ਉਸ ਨੂੰ ਲਾਗੂ ਕਰਕੇ ਕਾਲਾ ਧਨ ਰੱਖਣ ਵਾਲਿਆਂ ਨੂੰ ਸਜ਼ਾ ਦਿੱਤੇ ਜਾਣ ਦਾ ਸਮਰਥਨ ਕੀਤਾ। ਕਾਲਾ ਧਨ ਮੁੱਦੇ ਨੂੰ ਸੰਵੇਦਨਸ਼ੀਲ ਕਰਾਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਥਿਤੀ ਅਜਿਹੀ ਹੋਵੇ ਜਿਸ ਨਾਲ ਲੋਕ ਨਿਯਮਾਂ ਤੇ ਕਾਨੂੰਨ ਦੀ ਦੁਰਵਰਤੋਂ ਨਾ ਕਰ ਸਕਣ ਤੇ ਉਨ੍ਹਾਂ ਨੂੰ ਬਾਹਰ ਪੈਸੇ ਰੱਖਣ ਲਈ ਕੋਈ ਦਿਲਚਸਪੀ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜੇ ਕੋਈ ਵਿਅਕਤੀ ਨਾ ਕੇਵਲ ਬਾਹਰ ਬਲਕਿ ਦੇਸ਼ ‘ਚ ਵੀ ਕਾਲਾ ਧਨ ਛੁਪਾ ਰਿਹਾ ਹੈ ਤਾਂ ਉਸ ਨੂੰ ਵੀ ਸਜ਼ਾ ਦੇ ਸ਼ਕੰਜੇ ‘ਚ ਲਿਆਂਦਾ ਜਾਵੇ। ਇਸ ਦੇ ਲਈ ਸਖ਼ਤ ਕਾਨੂੰਨ ਬਣਾਉਣ ਦੇ ਨਾਲ ਹੀ ਉਸ ਨੂੰ ਬਿਹਤਰ ਢੰਗ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇ ਸਾਡੇ ਕੋਲ ਬਹੁਤ ਸਾਰੇ ਨਿਯਮ ਤੇ ਕਾਨੂੰਨ ਹਨ ਤੇ ਜੇ ਅਸੀਂ ਉਨ੍ਹਾਂ ਨੂੰ ਲਾਗੂ ਨਹੀਂ ਕਰਦੇ ਤਾਂ ਇਕ ਰਿਵਾਜ ਬਣੇਗਾ ਕਿ ਇਨ੍ਹਾਂ ਨਿਯਮਾਂ ਦਾ ਕੋਈ ਮਤਲਬ ਨਹੀਂ ਹੈ ਤੇ ਸਾਨੂੰ ਇਸ ਰਿਵਾਜ ਨੂੰ ਤੋੜਨਾ ਹੋਵੇਗਾ। ਰਾਜਨ ਨੇ ਕਿਹਾ ਕਿ ਕਾਨੂੰਨ ਤੋੜਨ ਤੋਂ ਰੋਕਣ ਦਾ ਬਿਹਤਰ ਤਰੀਕਾ ਇਹ ਹੈ ਕਿ ਉਸ ਦੇ ਲਈ ਮਿਲਣ ਵਾਲੇ ਉਤਸ਼ਾਹ ਨੂੰ ਤੋੜਿਆ ਜਾਵੇ।

Facebook Comment
Project by : XtremeStudioz