Close
Menu

ਆਰ ਸੀ ਐਮ ਪੀ ਹਵਾਲੇ ਕੀਤੀ ਸੰਸਦ ਦੀ ਸੁਰੱਖਿਆ

-- 06 February,2015

* ਸੰਸਦ ਦੀ ਸੁਰੱਖਿਆ ਦੇ ਭਵਿੱਖ ਸਬੰਧੀ ਮੋਸ਼ਨ ਅਗਲੇ ਬੁੱਧਵਾਰ

ਆਰ ਸੀ ਐਮ ਪੀ ਨੂੰ ਕੈਨੇਡੀਅਨ ਸੰਸਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਜਾ ਰਹੀ ਹੈ ਇਹ ਸਭ ਕੁੱਝ ਪਿਛਲੇ ਸਾਲ 22 ਅਕਤੂਬਰ ਨੂੰ ਸੰਸਦ ਤੇ ਹੋਏ ਹਮਲੇ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ। ਆਰ ਸੀ ਐਮ ਪੀ ਦੇ ਚਾਰਜ ਸੰਭਾਲਣ ਅਤੇ ਮੰਜ਼ੂਰੀ ਮਿਲਣ ਤੱਕ ਨੈਸ਼ਨਲ ਪੁਲਿਸ ਫੋਰਸ ਹੀ ਸੰਸਦ ਦੀ ਸੁਰੱਖਿਆ ਅਤੇ ਆਪਣੇ ਅਫ਼ਸਰਾਂ ਦੇ ਨਾਲ ਨਾਲ ਪਾਰਲੀਮੈਂਟ ਹਿੱਲ ਦੇ ਗਾਰਡਾਂ ਨੂੰ ਵੀ ਦੇਖੇਗੀ। ਪਰ ਜਦੋਂ ਆਰ ਸੀ ਐਮ ਪੀ ਵਲੋਂ ਪਾਰਲੀਮੈਂਟ ਹਿੱਲ ਦੀ ਸੁਰੱਖਿਆ ਸੰਭਾਲ ਲਈ ਗਈ ਤਾਂ ਆਰ ਸੀ ਐਮ ਪੀ ਅਤੇ ਹਿਲ ਦੇ ਸੁਰੱਖਿਆ ਗਾਰਡ ਕਿਸ ਨੂੰ ਰਿਪੋਰਟ ਕਰਨਗੇ ਇਹ ਸਵਾਲ ਅਜੇ ਬਣਿਆ ਹੋਇਆ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਲਈ ਜਾਂ ਤਾਂ ਸਟੇਟਸ ਕਿਓ ਜਿਸ ਤਹਿਤ ਇਹ ਸੈਨੇਟ ਅਤੇ ਹਾਉਸ ਆਫ ਕਾਮਨਜ਼ ਦੇ ਸਪੀਕਰ ਨੂੰ ਰਿਪੋਰਟ ਕਰਨਗੇ ਪਰ ਇਸ ਦੀ ਸੰਭਾਵਨਾ ਬਹੁਤ ਘੱਟ ਲੱਗਦੀ ਹੈ, ਦੂਜਾ ਆਰ ਸੀ ਐਮ ਪੀ ਦੇ ਕਮਿਸ਼ਨਰ ਜਾਂ ਉਸ ਦੇ ਵਲੋਂ ਨਿਯੁਕਤ ਅਧਿਕਾਰੀ ਨੂੰ, ਤੀਜਾ ਸੰਸਦ ਅਤੇ ਆਰ ਸੀ ਐਮ ਪੀ ਸਾਂਝੇ ਤੌਰ ਤੇ ਇਸ ਨੂੰ ਦੇਖਣ ਇਹ ਆਉਣ ਵਾਲੇ ਸਮੇਂ ਵਿੱਚ ਹੀ ਤਹਿ ਹੋਵੇਗਾ।
ਪਾਰਲੀਮੈਂਟ ਦੇ ਸੁਰੱਖਿਆ ਗਾਰਡਾਂ ਨੂੰ ਇਹ ਕਿਹਾ ਗਿਆ ਹੈ ਕਿ ਨਵੇਂ ਪਲਾਨ ਤਹਿਤ ਉਨ੍ਹਾਂ ਦੀਆਂ ਨੌਕਰੀਆਂ ਪੱਕੀਆਂ ਹਨ ਪਰ ਇਹ ਅਜੇ ਸਾਫ਼ ਨਹੀਂ ਕਿ ਆਰ ਸੀ ਐਮ ਪੀ ਅਤੇ ਸੁਰੱਖਿਆ ਗਾਰਡਾਂ ਵਿਚਾਲੇ ਡਿਊਟੀਆਂ ਕਿਵੇਂ ਵੰਡੀਆਂ ਜਾਣਗੀਆਂ। ਇਸ ਸਮੇਂ 220 ਹਾਊਸ ਆਫ ਕੌਮਨਜ਼ ਗਾਰਡਾ ਹਨ ਅਤੇ 100 ਸੈਨੇਟ ਦੇ ਗਾਰਡ ਹਨ। ਕੰਜ਼ਵਰਟਿਵ ਐਮ ਪੀ ਡੈਰਿਲ ਕ੍ਰੈਂਪ ਜਿਹੜੇ ਪਬਕਿ ਸੇਫਟੀ ਕਮੇਟੀ ਦੇ ਚੇਅਰ ਦਾ ਕਹਿਣਾ ਹੈ ਕਿ ਅਗਲੇ ਬੁੱਧਵਾਰ ਕੌਮਨਜ਼ ਦੀ ਸੁਰੱਖਿਆ ਸਬੰਧੀ ਮੋਸ਼ਨ ਸੰਸਦ ਵਿੱਚ ਲਿਆਂਦਾ ਜਾਵੇਗਾ। ਸਾਬਕਾ ਸਾਰਜੈਂਟ ਐਟ ਆਰਮਜ਼ ਕੈਵਿਨ ਵਿੱਕਰਜ਼ ਦਾ ਅਹੁਦਾ ਸੰਸਦ ਦੇ ਪੁਲਿਸ ਚੀਫ ਦੇ ਬਰਾਬਰ ਦਾ ਸੀ। ਅਕਤੂਬਰ 22 ਦੀ ਘਟਨਾ ਵਿੱਚ ਵਿੱਕਰਜ਼ ਨੇ ਅਹਿਮ ਰੋਲ ਅਦਾ ਕੀਤਾ ਸੀ। ਪਿਛਲੇ ਮਹੀਨੇ ਵਿੱਕਰਜ਼ ਨੂੰ ਆਇਰਲੈਂਡ ਵਿੱਚ ਕੈਨੇਡਾ ਦਾ ਰਾਜਦੂਤ ਲਾਇਆ ਗਿਆ ਸੀ, ਉਸ ਦੇ ਛੱਡਣ ਤੋਂ ਬਾਅਦ ਇੱਕ ਦਮ ਸਾਰਜੈਂਟ ਐਟ ਆਰਮਜ਼ ਦੇ ਰੋਲ ਵਿੱਚ ਤਬਦੀਲੀ ਕਰ ਦਿੱਤੀ ਗਈ। ਉਸ ਦੀ ਜਗ੍ਹਾ ਤੇ ਹਾਉਸ ਦੇ ਐਕਟਿੰਗ ਕਲਰਕ ਮਾਰਕ ਬੋਸ ਨੂੰ ਸਾਰਜੈਂਟ ਐਟ ਆਰਮਜ਼ ਦੀ ਡਿਊਟੀ ਸੰਭਾਲੀ ਗਈ ਹੈ। ਐਕਟਿੰਗ ਸਾਰਜੈਂਟ ਐਟ ਆਰਮਜ਼ ਪੈਟਰਿਕ ਮੈਕਡੋਨਲ ਉਸ ਨੂੰ ਰਿਪੋਰਟ ਕਰੇਗਾ ਅਤੇ ਹਾਉਸ ਦੀਆਂ ਰੋਜ਼ ਦੀਆਂ ਰਮਸਾਂ ਵੀ ਮੈਕਡੋਨਲ ਹੀ ਨਿਭਾਇਆ ਕਰੇਗਾ।
ਸਹਾਲਕਾਰ ਗੁਰੱਪ ਜਿਹੜਾ ਪਾਰਲੀਮੈਂਟ ਹਿੱਲ ਦੀ ਸੁਰੱਖਿਆ ਦੀ ਦੇਖਰੇਖ ਕਰ ਰਿਹਾ ਹੈ ਉਸ ਦੀ ਕੋ ਚੇਅਰ ਸੈਨੇਟਰ ਵਰਨ ਵਾਈਟ ਦਾ ਕਹਿਣਾ ਹੈ ਕਿ ਹਿੱਲ ਦੀ ਸਰੁੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ, ਪਿਛਲੇ ਸਾਲ ਜਿਹਨੇ ਸੰਸਦ ਤੇ ਹਮਲਾ ਕੀਤਾ ਸੀ ਉਹ ਹੋਰ ਵੀ ਭਿਆਨਕ ਹੋ ਸਕਦਾ ਸੀ, ਇਸ ਲਈ ਸਾਨੂੰ ਸੁਰੱਖਿਆ ਲਈ ਪ੍ਰਬੰਧ ਹੋਰ ਵਧੀਆ ਕਰਗੇ ਹੋਣਗੇ। ਸੰਸਦ ਵਿੱਚ ਜਾਣ ਵਾਲੇ ਦਰਵਾਜ਼ਿਆਂ ਦੀ ਗਿਣਤੀ ਪੰਜ ਤੋਂ ਘਟਾ ਕੇ ਤਿੰਨ ਕਰ ਦਿੱਤੀ ਗਈ ਹੈ।

Facebook Comment
Project by : XtremeStudioz