Close
Menu

ਆਲੀਆ ਭੱਟ ਨਾਲ ਰੋਮਾਂਸ ਕਰਨਗੇ ਰਣਬੀਰ ਕਪੂਰ

-- 06 August,2013

Ranbir-Kapoor-Alia-Bhatt

ਮੁੰਬਈ- ਬਾਲੀਵੁੱਡ ਦੇ ਰਾਕਸਟਾਰ ਰਣਬੀਰ ਕਪੂਰ ਆਪਣੀ ਆਉਣ ਵਾਲੀ ਫਿਲਮ ‘ਜੱਗਾ ਜਾਸੂਸ’ ਵਿਚ ਆਲੀਆ ਭੱਟ ਨਾਲ ਰੋਮਾਂਸ ਕਰ ਸਕਦੇ ਹਨ। ਬਾਲੀਵੁੱਡ ਵਿਚ ਚਰਚਾ ਹੈ ਕਿ ਰਣਬੀਰ ਕਪੂਰ ਅਤੇ ਅਨੁਰਾਗ ਬਸੁ ਆਪਣੀ ਪ੍ਰੋਡਕਸ਼ਨ ਕੰਪਨੀ ਪਿਕਚਰ ਸ਼ੁਰੂ ਪ੍ਰੋਡਕਸ਼ਨ ਦੇ ਬੈਨਰ ਹੇਠ ਇਕ ਫਿਲਮ ‘ਜੱਗਾ ਜਾਸੂਸ’ ਦਾ ਨਿਰਮਾਣ ਕਰਨ ਜਾ ਰਹੇ ਹਨ। ਇਸ ਫਿਲਮ ਵਿਚ ਰਣਬੀਰ ਕਪੂਰ ਜਾਸੂਸ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਅਨੁਰਾਗ ਬਸੁ ਜੱਗਾ ਜਾਸੂਸ ਵਿਚ ਰਣਬੀਰ ਦੇ ਅਪੋਜਿਟ ਦੋ ਅਭਿਨੇਤਰੀਆਂ ਦੀ ਚੋਣ ਕਰਨਾ ਚਾਹੁੰਦੇ ਹਨ। ਚਰਚਾ ਹੈ ਕਿ ਅਨੁਰਾਗ ਨੇ ਪਹਿਲੀ ਅਭਿਨੇਤਰੀ ਦੇ ਤੌਰ ‘ਤੇ ਆਲੀਆ ਭੱਟ ਦੀ ਚੋਣ ਕਰ ਲਈ ਹੈ ਜਦ ਕਿ ਦੂਜੀ ਅਭਿਨੇਤਰੀ ਦੀ ਤਲਾਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਰਣਬੀਰ ਕਪੂਰ ਅਤੇ ਅਨੁਰਾਗ ਬਸੁ ਫਿਲਮ ‘ਬਰਫੀ’ ਵਿਚ ਇਕੱਠੇ ਕੰਮ ਕਰ ਚੁਕੇ ਹਨ। ਇਸ ਫਿਲਮ ਵਿਚ ਰਣਬੀਰ ਕਪੂਰ ਨੂੰ ਆਪਣੇ ਦਮਦਾਰ ਅਭਿਨੈ ਲਈ ਕਈ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਗਿਆ ਸੀ।

Facebook Comment
Project by : XtremeStudioz