Close
Menu

ਆਲੀਆ ਭੱਟ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਦੋਸ਼ੀ ਲਖਨਊ ਤੋਂ ਗ੍ਰਿਫਤਾਰ

-- 02 March,2017
ਮੁੰਬਈ— ਮਹੇਸ਼ ਭੱਟ ਨੂੰ ਧਮਕੀ ਦੇਣ ਦੇ ਮਾਮਲੇ ‘ਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਦੋਸ਼ੀ ਸੰਦੀਪ ਸਾਹੂ (24) ਨੂੰ ਲਖਨਊ ਤੋਂ ਗ੍ਰਿਫਤਾਰ ਕੀਤਾ। ਮੁੰਬਈ ਕ੍ਰਾਈਮ ਬ੍ਰਾਂਚ ਦੇ ਐਂਟੀ ਕੁਰੱਪਸ਼ਨ ਸੈੱਲ ਨੇ ਉਸ ਦੀਆਂ ਫੋਨ ਕਾਲਜ਼ ਤੇ ਬੈਂਕ ਅਕਾਊਂਟ ਰਾਹੀਂ ਉਸ ਦੀ ਲੋਕੇਸ਼ਨ ਦਾ ਪਤਾ ਲਗਾਇਆ। ਇਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਦੇ ਚੀਫ ਸੰਜੇ ਸਕਸੇਨਾ ਤੇ ਐਡੀਸ਼ਨਲ ਪੁਲਸ ਕਮਿਸ਼ਨਰ ਕੇ. ਐੱਮ. ਐੱਮ. ਪ੍ਰਸੰਨਾ ਦੇ ਹੁਕਮ ਤੋਂ ਬਾਅਦ ਕ੍ਰਾਈਮ ਬ੍ਰਾਂਚ ਡਿਟੈਕਸ਼ਨ ਡੀ. ਸੀ. ਪੀ. ਵਿਨੈ ਰਾਠੌੜ ਦੇ ਦਿਸ਼ਾ-ਨਿਰਦੇਸ਼ਾਂ ‘ਚ ਇਕ ਟੀਮ ਭੇਜੀ ਗਈ ਤੇ ਯੂ. ਪੀ. ਐੱਸ. ਟੀ. ਐੱਫ. ਨੂੰ ਜਾਣਕਾਰੀ ਦਿੱਤੀ ਗਈ ਤਾਂ ਕਿ ਕ੍ਰਾਈਮ ਬ੍ਰਾਂਚ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਐੱਸ. ਟੀ. ਐੱਫ. ਉਸ ਨੂੰ ਆਪਣੀ ਹਿਰਾਸਤ ‘ਚ ਲੈ ਲਏ।
ਸੰਦੀਪ ਨੇ ਫੋਨ ‘ਤੇ ਕਿਹਾ ਸੀ, ‘ਮੈਂ ਯੂ. ਪੀ. ਤੋਂ ਡੌਨ ਬੱਲੂ ਸ਼੍ਰੀਵਾਸਤਵ ਬੋਲ ਰਿਹਾ ਹਾਂ। 50 ਲੱਖ ਨਹੀਂ ਦਿੱਤੇ ਤਾਂ ਆਲੀਆ ਨੂੰ ਜਾਨ ਤੋਂ ਮਾਰ ਦੇਵਾਂਗਾ।’ ਇਸ ਤੋਂ ਬਾਅਦ ਮਹੇਸ਼ ਨੇ ਫੋਨ ਕੱਟ ਦਿੱਤਾ। ਇਸ ਤੋਂ ਬਾਅਦ ਸੰਦੀਪ ਨੇ ਵਟਸਐਪ ‘ਤੇ ਧਮਕੀ ਦਿੱਤੀ ਤੇ ਉਸ ਨੂੰ ਇਕ ਅਕਾਊਂਟ ਨੰਬਰ ਭੇਜਿਆ। ਇਸੇ ਦੇ ਆਧਾਰ ‘ਤੇ ਉਸ ਦੀ ਪਛਾਣ ਹੋਈ।
ਸੰਦੀਪ ਸਾਹੂ ਪਿਛਲੇ ਸਾਲ ਮੁੰਬਈ ਆਇਆ ਸੀ ਤੇ ਫਿਲਮ ਇੰਡਸਟਰੀ ‘ਚ ਆਪਣਾ ਕਰੀਅਰ ਬਣਾਉਣਾ ਚਾਹੁੰਦਾ ਸੀ ਪਰ ਉਸ ਨੂੰ ਕੋਈ ਕੰਮ ਨਹੀਂ ਮਿਲਿਆ। ਉਹ ਲਗਭਗ 4 ਤੋਂ 5 ਲੱਖ ਰੁਪਏ ਵੀ ਗੁਆ ਬੈਠਾ। ਇਸ ਤੋਂ ਬਾਅਦ ਉਸ ਨੇ ਯੂ. ਪੀ. ਵਾਪਸੀ ਕੀਤੀ। ਕੁਝ ਸਮੇਂ ਬਾਅਦ ਉਸ ਨੇ ਮਹੇਸ਼ ਭੱਟ ਨੂੰ ਫੋਨ ਕਰਕੇ ਧਮਕੀ ਦਿੱਤੀ। ਫਿਲਹਾਲ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਇੰਡਸਟਰੀ ‘ਚ ਉਹ ਕਿਸ ਤਰ੍ਹਾਂ ਦਾ ਕੰਮ ਚਾਹੁੰਦਾ ਸੀ।
Facebook Comment
Project by : XtremeStudioz