Close
Menu

ਆਲੀਸ਼ਾ ਖਾਨ ਨਾਲ ਰੋਮਾਂਸ ਕਰਨਗੇ ਇਮਰਾਨ ਹਾਸ਼ਮੀ

-- 20 September,2013

imran11

ਮੁੰਬਈ- ਬਾਲੀਵੁੱਡ ਦੇ ਕਿਸਿੰਗ ਕਿੰਗ ਇਮਰਾਨ ਹਾਸ਼ਮੀ ਨਵੀਂ ਅਭਿਨੇਤਰੀ ਆਲੀਸ਼ਾ ਖਾਨ ਨਾਲ ਸਿਲਵਰ ਸਕ੍ਰੀਨ ‘ਤੇ ਰੋਮਾਂਸ ਕਰ ਸਕਦੇ ਹਨ। ਬਾਲੀਵੁੱਡ ਵਿਚ ਚਰਚਾ ਹੈ ਕਿ ਮੰਨੇ-ਪ੍ਰਮੰਨੇ ਡਾਇਰੈਕਟਰ ਵਿਕਰਮ ਭੱਟ ‘ਆਇਨਾ’ ਨਾਂ ਦੀ ਇਕ ਫਿਲਮ ਬਣਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਲਈ ਇਮਰਾਨ ਹਾਸ਼ਮੀ ਅਤੇ ਆਲੀਸ਼ਾ ਦੀ ਚੋਣ ਕੀਤੀ ਗਈ ਹੈ। ਆਲੀਸ਼ਾ ਇਸ ਤੋਂ ਪਹਿਲਾਂ ਫਿਲਮ ‘ਮਾਈ ਹਸਬੈਂਡ ਵਾਈਫ’ ਵਿਚ ਨਜ਼ਰ ਆ ਚੁੱਕੀ ਹੈ।
ਵਿਕਰਮ ਭੱਟ ਦੀ ਇਸ ਫਿਲਮ ਦੇ ਹੋਰ ਕਲਾਕਾਰਾਂ ਦੀ ਚੋਣ ਅਜੇ ਨਹੀਂ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਕੀਤੀ ਜਾਵੇਗੀ।

Facebook Comment
Project by : XtremeStudioz