Close
Menu

ਆਵਾਰਾ ਪਸ਼ੂਆਂ ਬਾਰੇ ਅਮਨ ਅਰੋੜਾ ਨੇ ਚੁੱਕਿਆ ਦੇਸੀ ਅਤੇ ਅਮਰੀਕੀ ਢੱਠਿਆਂ ਦਾ ਮੁੱਦਾ

-- 21 February,2019

ਚੰਡੀਗੜ•, 21 ਫਰਵਰੀ 2019

‘ਆਪ’ ਵਿਧਾਇਕ ਅਮਨ ਅਰੋੜਾ ਨੇ ਪੰਜਾਬ ‘ਚ ਆਵਾਰਾ ਪਸ਼ੂਆਂ ਦੀ ਸਮੱਸਿਆ ‘ਤੇ ਬੋਲਦਿਆਂ ਅਮਰੀਕੀ (ਬੋਸ ਟੋਰਿਸ) ਅਤੇ ਭਾਰਤੀ ਨਸਲ ਦੀਆਂ ਦੇਸੀ ਗਊਆਂ (ਬੋਸ ਇੰਡੀਜੀਨਸ) ਨਸਲ ਨੂੰ ਵੱਖ-ਵੱਖ ਕਰਕੇ ਸਿਰਫ਼ ਦੇਸੀ ਨਸਲ ਦੀਆਂ ਗਊਆਂ-ਢੱਠਿਆਂ ਦੀ ਸਾਂਭ-ਸੰਭਾਲ ‘ਤੇ ਜ਼ੋਰ ਦਿੱਤਾ। ਉਨ•ਾਂ ਕਿਹਾ ਕਿ ਅਮਰੀਕੀ ਨਸਲ ਨੂੰ ਵੰਸਵਾਦੀ, ਜੈਵਿਕ ਅਤੇ ਧਾਰਮਿਕ ਤੌਰ ‘ਤੇ ਦੇਸੀ ਨਸਲ ਦੇ ਗਊ ਧਨ ਨਾਲ ਨਹੀਂ ਜੋੜਿਆ ਜਾ ਸਕਦਾ। ਉਨ•ਾਂ ਕਿਹਾ ਕਿ ਸਰਕਾਰ ਇਸ ਦਲੀਲ ਦੀ ਪੁਸ਼ਟੀ ਲਈ ਦੋਵੇਂ ਨਸਲਾਂ ਦਾ ਡੀ.ਐਨ.ਏ ਟੈੱਸਟ ਕਰਵਾ ਸਕਦੀ ਹੈ। ਉਨ•ਾਂ ਕਿਹਾ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਦੀ ਜੜ ਅਮਰੀਕੀ ਨਸਲ ਹੀ ਹੈ।

ਅਮਨ ਅਰੋੜਾ ਨੇ ਕਿਹਾ ਕਿ ਆਵਾਰਾ ਪਸ਼ੂਆਂ ਕਾਰਨ ਵੱਡੀ ਗਿਣਤੀ ‘ਚ ਸੜਕ ਹਾਦਸੇ ਹੁੰਦੇ ਹਨ ਅਤੇ ਪ੍ਰਤੀ ਸਾਲ ਹੁੰਦੇ ਸੜਕ ਹਾਦਸਿਆਂ ‘ਚ ਕਰੀਬ 150 ਜਾਨਾਂ ਆਵਾਰਾ ਪਸ਼ੂਆਂ ਕਾਰਨ ਹੁੰਦੀਆਂ ਹਨ। ਇਸ ਤੋਂ ਇਲਾਵਾ ਆਵਾਰਾ ਪਸ਼ੂਆਂ ਪ੍ਰਤੀ ਸਾਲ 200 ਕਰੋੜ ਰੁਪਏ ਦੀਆਂ ਫ਼ਸਲਾਂ ਦਾ ਨੁਕਸਾਨ ਕਰਦੇ ਹਨ।

Facebook Comment
Project by : XtremeStudioz