Close
Menu

ਆਵਾਸੀ ਸੁਧਾਰਾਂ ਬਾਰੇ ਅਦਾਲਤੀ ਫੈਸਲੇ ਨੂੰ ਚੁਣੌਤੀ ਦੇਣਗੇ ਓਬਾਮਾ

-- 19 February,2015

ਵਾਸ਼ਿੰਗਟਨ, ਆਵਾਸ ਸੁਧਾਰ ਪ੍ਰੋਗਰਾਮ ਨੂੰ ਅਦਾਲਤ ਦੇ ਝਟਕੇ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਦਾਅਵਾ ਕੀਤਾ ਹੈ ਕਿ ਇਤਿਹਾਸ ਅਤੇ ਕਾਨੂੰਨ ਉਨ੍ਹਾਂ ਦਾ ਪੱਖ ਪੂਰਦਾ ਹੈ ਅਤੇ ਉਹ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣਗੇ।
ਸ੍ਰੀ ਓਬਾਮਾ ਨੇ ਸੰਸਦ ਨੂੰ ਅੱਖੋਂ-ਪਰੋਖੇ ਕਰਕੇ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ 40 ਲੱਖ ਪਰਵਾਸੀਆਂ ਨੂੰ ਦੇਸ਼ ਨਿਕਾਲੇ ਤੋਂ ਬਚਾਅ ਲਿਆ ਸੀ। ਇਹ ਅਮਲ ਅੱਜ ਤੋਂ ਸ਼ੁਰੂ ਹੋ ਜਾਣਾ ਸੀ ਪਰ ਟੈਕਸਸ ਦੇ ਜੱਜ ਨੇ ਇਸ ’ਤੇ ਹੰਗਾਮੀ ਹੁਕਮ ਜਾਰੀ ਕਰਕੇ ਰੋਕ ਲਾ ਦਿੱਤੀ ਹੈ।
ਸ੍ਰੀ ਓਬਾਮਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਹੇਠਲੀ ਅਦਾਲਤ ਦੇ ਜੱਜ ਨੇ ਅਜਿਹੇ ਕਿਸੇ ਉਪਰਾਲੇ ’ਤੇ ਰੋਕ ਲਾ ਦਿੱਤੀ ਜਿਸ ਨੂੰ ਬਾਅਦ ’ਚ ਕਾਨੂੰਨੀ ਗਰਦਾਨਿਆ ਜਾਂਦਾ ਹੈ। ਦੋ ਰਿਪਬਲਿਕਨ ਸੂਬਿਆਂ ਸਮੇਤ 26 ਨੇ ਟੈਕਸਸ ਜੱਜ ਨੂੰ ਇਸ ਮਾਮਲੇ ’ਤੇ ਦਖਲ ਦੇਣ ਲਈ ਜ਼ੋਰ ਪਾਇਆ ਸੀ ਅਤੇ ਦਾਅਵਾ ਕੀਤਾ ਸੀ ਕਿ ਓਬਾਮਾ ਨੇ ਗੈਰਕਾਨੂੰਨੀ ਕਦਮ ਚੁੱਕਿਆ ਹੈ।
ਆਵਾਸੀਆਂ ਦੀ ਸਮੱਸਿਆ ਅਮਰੀਕਾ ’ਚ ਸਭ ਤੋਂ ਵੱਡਾ ਸਿਆਸੀ ਮਸਲਾ ਬਣਦੀ ਜਾ ਰਹੀ ਹੈ। ਦੇਸ਼ ’ਚ ਇਸ ਸਮੇਂ ਇਕ ਕਰੋੜ 10 ਲੱਖ ਪਰਵਾਸੀ ਗੈਰਕਾਨੂੰਨੀ ਤੌਰ ’ਤੇ ਰਹਿ ਰਹੇ ਹਨ।
ਓਬਾਮਾ ਦੇ ਹੁਕਮਾਂ ਨਾਲ  ਉਨ੍ਹਾਂ ਪਰਵਾਸੀਆਂ ਨੂੰ ਹੀ ਰਾਹਤ ਮਿਲਣੀ ਸੀ ਜਿਨ੍ਹਾਂ ਕੋਈ ਗੰਭੀਰ ਅਪਰਾਧ ਨਹੀਂ ਕੀਤਾ।

Facebook Comment
Project by : XtremeStudioz