Close
Menu

ਆਸਕਰ ‘ਚ ਖੂਬ ਮਜ਼ੇ ਕੀਤੇ : ਸੰਨੀ ਪਵਾਰ

-- 02 March,2017

ਮੁੰਬਈ— ਮੁੰਬਈ ‘ਚ ਰਹਿਣ ਵਾਲੇ ਬਾਲ ਕਲਾਕਾਰ ਅਤੇ ‘ਲਾਇਨ’ ਦੇ ਅਦਾਕਾਰ ਸੰਨੀ ਪਵਾਰ ਨੇ ਕਿਹਾ ਕਿ, ”ਮੈਨੂੰ 89ਵੇਂ ਅਕਾਦਮੀ ਪੁਰਸਕਾਰ ਸਮਾਰੋਹ ‘ਚ ਚੰਗਾ ਸਮਾਂ ਬਿਤਾਇਆ। 8 ਸਾਲਾਂ ਦੇ ਬਾਲ ਕਲਾਕਾਰ ਸ਼ਹਿਰ ਦੀ ਇਕ ਉਪਨਗਰੀ ਝੁੱਗੀ-ਝੌਂਪੜੀ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਆਸਕਰ ‘ਚ ਨਾਮਜ਼ਦ ਫਿਲਮ ‘ਲਾਇਨ’ ‘ਚ ਕਿਰਦਾਰ ਕਾਰਨ ਦੁਨੀਆ ਭਰ ‘ਚ ਮਸ਼ਹੂਰ ਹੋ ਗਿਆ। ਇਸ ਫਿਲਮ ‘ਚ ਦੇਵ ਪਟੇਲ ਅਤੇ ਨਿਕੋਲ ਕਿਡਮੈਨ ਅਦਾਕਾਰ ਹਨ। ਉਸਨੇ ਗਰਥ ਡੇਵਿਸ ਨਿਰਦੇਸ਼ਤ ਫਿਲਮ ‘ਚ ਨੌਜਵਾਨ ਸਾਰੂ ਬ੍ਰਾਇਲੀ ਦੀ ਭੂਮਿਕਾ ਨਿਭਾਈ ਹੈ। ਅੱਜ ਸਵੇਰੇ ਅਮਰੀਕਾ ਤੋਂ ਪਰਤਣ ‘ਤੇ ਹਵਾਈ ਅੱਡੇ ‘ਤੇ ਸੰਨੀ ਨੇ ਕਿਹਾ ਕਿ ਮੈਂ ਆਸਕਰ ‘ਚ ਬਹੁਤ ਹੀ ਮਜ਼ੇ ਕੀਤੇ।

Facebook Comment
Project by : XtremeStudioz