Close
Menu

ਆਸਟਰੇਲੀਅਨ ਓਪਨ ਵਿੱਚ ਦਰਜਾਬੰਦੀ ਗਵਾਉਣ ਦੇ ਕੰਢੇ ਪੁੱਜੀ ਅਜ਼ਰੇਂਕਾ

-- 27 December,2014

ਮੈਲਬਰਨ: ਆਸਟਰੇਲੀਅਨ ਓਪਨ ਦਾ ਦੋ ਵਾਰ ਖਿਤਾਬ ਜਿੱਤ ਚੁੱਕੀ ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਜੇ ਬ੍ਰਿਸਬੇਨ ਇੰਟਰਨੈਸ਼ਨਲ ਦੇ ਸ਼ੁਰੂਆਤੀ ਦੌਰ ਵਿੱਚ ਹਾਰਦੀ ਹੈ ਤਾਂ ਉਸ ਨੂੰ ਸਾਲ ਦੇ ਪਹਿਲੇ ਗਰੈਂਡ ਸਲੈਮ ਵਿੱਚ ਗੈਰ-ਦਰਜਾ ਖਿਡਾਰਨ ਵਜੋਂ ਉਤਰਨਾ ਪਵੇਗਾ। ਸਾਲ 2012 ਤੇ 2013 ਵਿੱਚ ਆਸਟਰੇਲੀਅਨ ਓਪਨ ਦਾ ਖਿਤਾਬ ਜਿੱਤ ਚੁੱਕੀ ਅਜਾਰੇਂਕਾ ਨੇ ਪੈਰ ਦੀ ਸੱਟ ਕਾਰਨ ਇਸ ਕੇਵਲ 9 ਟੂਰਨਾਮੈਂਟ ਹੀ ਖੇਡੇ ਹਨ ਤੇ ਸਤੰਬਰ ਤੋਂ ਕਿਸੇ ਵੀ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਿਆ।

Facebook Comment
Project by : XtremeStudioz