Close
Menu

ਆਸਟਰੇਲੀਆਈ ਚੋਣਾਂ ਦੀ ਦੌੜ ਕਈ ਭਾਰਤੀ ਸ਼ਾਮਲ

-- 07 August,2013

Australia-Votes

ਮੈਲਬੋਰਨ—7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਆਸਟਰੇਲੀਆ ਦੀਆਂ ਹੋਣ ਵਾਲੀਆਂ ਚੋਣਾਂ ਵਿਚ ਭਾਰਤੀ ਮੂਲ ਦੇ ਕਈ ਉਮੀਦਵਾਰ ਵੀ ਸ਼ਾਮਲ ਹਨ। ਇਨ੍ਹਾਂ ਚੋਣਾਂ ਵਿਚ 50 ਤੋਂ ਜ਼ਿਆਦਾ ਭਾਰਤੀ ਮੂਲ ਦੇ ਵਿਅਕਤੀ ਆਪਣੀ ਕਿਸਮਤ ਅਜ਼ਮਾਉਣਗੇ। ਮਨੋਜ ਕੁਮਾਰ ਦਾ ਨਾਂ ਕੱਲ ਰਾਤ ਵਿਕਟੋਰੀਆ ਦੀ ਮੈਜਿੰਸ ਸੀਟ ਤੋਂ ਲੇਬਰ ਉਮੀਦਵਾਰ ਦੇ ਤੌਰ ‘ਤੇ ਐਲਾਨਿਆ ਗਿਆ। ਮਨੋਜ ਸਾਬਕਾ ਇਮੀਗ੍ਰੇਸ਼ਨ ਮੰਤਰੀ ਕੇਵਿਨ ਐਂਡੂਜ ਨੂੰ ਟੱਕਰ ਦੇਣਗੇ। ਕੇਵਿਨ ਸਾਲ 2007 ਵਿਚ ਇਕ ਭਾਰਤੀ ਡਾਕਟਰ ਮੁਹੰਮਦ ਹਨੀਫ ਦਾ ਵੀਜਾ ਰੱਦ ਕਰਨ ਦੇ ਮਾਮਲੇ ਵਿਚ ਵਿਵਾਦਾਂ ਵਿਚ ਘਿਰ ਗਏ ਸਨ। ਵਿਕਟੋਰੀਆ ਦੀ ਸਕੂਲਿਨ ਅਤੇ ਵਿਲਸ ਸੀਟਾਂ ਤੋਂ ਲਿਬਰਲ ਪਾਰਟੀ ਅਤੇ ਭਾਰਤੀ ਮੂਲ ਦੇ ਜਗ ਚੁਗਾ ਅਤੇ ਸ਼ਿਲਪਾ ਹੇਗੜੇ ਚੋਣਾਂ ਲੜ ਰਹੇ ਹਨ। ਇਸ ਤੋਂ ਇਲਾਵਾ ਕਲਾਈਵ ਪਾਲਮਰ ਦੀ ਅਗਵਾਈ ਵਾਲੀ ਪਾਲਮਰ ਯੂਨਾਈਟੇਡ ਪਾਰਟੀ ਵੀ ਭਾਰਤੀ ਮੂਲ ਦੇ ਕਈ ਉਮੀਦਵਾਰ ਮੈਦਾਨ ਵਿਚ ਉਤਾਰ ਰਹੀ ਹੈ। ਪੱਛਮੀ ਆਸਟਰੇਲੀਆ ਵਿਚ ਪੀ. ਯੂ. ਪੀ. ਵੱਲੋਂ ਭਾਰਤੀ ਮੂਲ ਦੇ ਵਿਸ਼ਾਲ ਸ਼ਰਮਾ ਇਸ ਵਾਰ ਚੋਣ ਮੈਦਾਨ ਵਿਚ ਹਨ। ਇਕ ਹੋਰ ਪਾਰਟੀ ’21ਸਟ ਸੈਂਚੁਰੀ ਆਸਟਰੇਲੀਆ’ ਨੇ ਵਿਕਟੋਰੀਆ ਦੀ ਬੈਟਮੈਨ ਸੀਟ ਦੀ ਅਗਵਾਈ ਕਰਨ ਲਈ ਬਿਲ ਗੁਪਤਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।

Facebook Comment
Project by : XtremeStudioz