Close
Menu

ਆਸਟਰੇਲੀਆ ਕਪਤਾਨ ਸਮਿੱਥ ਨੇ ਬਣਾਏ ਕਈ ਰਿਕਾਰਡ

-- 28 December,2014

ਆਪਣੇ ਪਹਿਲੇ ਦੋ ਟੈਸਟ ਮੈਚਾਂ ਵਿੱਚ ਸੈਂਕੜੇ ਜੜ ਕੇ ਆਸਟਰੇਲੀਆ ਦਾ ਕਪਤਾਨ ਸਮਿੱਥ ਇਕ ਕਪਤਾਨ ਦੇ ਵਜੋਂ ਦੋ ਟੈਸਟਾਂ ਵਿੱਚ ਲਗਾਤਾਰ ਸੈੈਂਕੜੇ ਜੜ ਕੇ ਵਿਜੈ ਹਜ਼ਾਰੇ, ਜੈਕੀ ਮੈਕਗਲਿਊ, ਸੁਨੀਲ ਗਾਵਸਕਰ ਤੇ ਐਲਿਸਟੇਅਰ ਕੁੱਕ ਵਰਗੇ ਖਿਡਾਰੀਆਂ ਦੇ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ। ਇਸ ਤੋਂ ਇਲਾਵਾ ਸਮਿੱਥ ਨੇ 25ਵੇਂ ਟੈਸਟ ਮੈਚ ਵਿੱਚ 2000 ਦੌੜਾਂ ਵੀ ਪੂਰੀਆਂ ਕੀਤੀਆਂ।

ਭਾਰਤੀ ਖਿਡਾਰੀਆਂ ਕੋਲ ਸਾਡਾ ਤੋੜ ਨਹੀਂ: ਸਮਿੱਥ
ਮੈਲਬਰਨ: ਆਸਟਰੇਲੀਆ ਦੇ ਕਪਤਾਨ ਸਟੀਵਨ ਸਮਿੱਥ ਨੇ ਅੱਜ ਇੱਥੇ ਕਿਹਾ ਕਿ ਭਾਰਤ ਦੇ ਕੋਲ ਆਸਟਰੇਲੀਆ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦਾ ਕੋਈ ਤੋੜ ਨਹੀਂ ਹੈ ਜਿਨ੍ਹਾਂ ਦੀ ਮਦਦ ਨਾਲ ਮੇਜ਼ਬਾਨਾਂ ਨੇ ਇੱਥੇ ਭਾਰਤ ਵਿਰੁੱਧ ਤੀਜੇ ਟੈਸਟ ਮੈਚ ਦੇ ਦੂਜੇ ਦਿਨ 530 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ। ਆਪਣੇ ਕਰੀਅਰ ਦਾ ਸਰਵੋਤਮ ਸਕੋਰ 192 ਦੌੜਾਂ ਬਣਾਉਣ ਵਾਲੇ ਸਮਿੱਥ ਨੇ ਕਿਹਾ, ‘ਕਰੀਜ ਉੱਤੇ ਸਮਾਂ ਬਿਤਾਉਣਾ ਚੰਗਾ ਰਿਹਾ ਤੇ ਸਾਰੀਆਂ ਸਥਿਤੀਆਂ ਮੇਰੇ ਅਨੁਕੂਲ ਰਹੀਆਂ। ਮੈਨੂੰ ਲਗਦਾ ਹੈ ਸਭ ਤੋਂ ਚੰਗੀ ਗੱਲ ਇਹ ਰਹੀ ਹੈ ਕਿ ਅਸੀਂ 530 ਦੌੜਾਂ ਬਣਾਉਣ ਵਿੱਚ ਸਫਲ ਹੋਏ ਹਾਂ। ਮੇਰੇ ਹਿਸਾਬ ਨਾਲ ਇਹ  ਪਹਿਲੀ ਪਾਰੀ ਵਿੱਚ ਬਹੁਤ ਵਧੀਆ ਯੋਗਦਾਨ ਹੈ। ਸਮਿੱਥ ਨੇ ਬਰਾਡ ਹੈਡਿਨ (55) ਦੇ ਨਾਲ ਛੇਵੇਂ ਵਿਕਟ ਲਈ ਰਿਆਨ ਹੈਰਿਸ (72) ਦੇ ਨਾਲ ਅੱਠਵੇਂ ਵਿਕਟ ਲਈ 106 ਦੌੜਾਂ ਤੇ  ਨਾਥਨ ਲਿਓਨ ਦੇ ਨਾਲ 9ਵੇਂ ਵਿਕਟ ਲਈ 48 ਦੌੜਾਂ ਜੋੜੀਆਂ। ਸਮਿੱਥ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਸਾਡੇ ਖਿਡਾਰੀਆਂ ਨੇ ਬਹੁਤ ਹੀ ਸ਼ਾਨਦਾਰ ਖੇਡ ਖੇਡੀ। ਉਹ ਕਰੀਜ਼ ਉੱਤੇ ਉਤਰਦੇ ਸਾਰ ਹੀ ਗੇਂਦਬਾਜ਼ਾਂ ਉੱਤੇ ਭਾਰੂ ਪੈ ਗਏ। ਮਿਸ਼ੇਲ ਜਾਨਸਨ ਅੱਜ ਫਿਰ ਤੋਂ ਚੰਗੀ  ਬੱਲੇਬਾਜ਼ੀ ਕਰ ਰਿਹਾ ਸੀ ਤੇ ਰਿਆਨ ਹੈਰੀਸਨ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ। ਉਸ ਨੇ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਕਿ ਭਾਰਤ ਕੋਲ ਉਨ੍ਹਾਂ ਦਾ ਕੋਈ ਜਵਾਬ  ਹੈ। ਸਮਿੱਥ  ਨੇ ਕਿਹਾ, ‘ਸਾਡੇ ਹੇਠਲੇ ਕ੍ਰਮ ਦੇ ਬੱਲੇਬਾਜ਼ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ ਤੇ ਉਹ ਹਕੀਕਤ ਵਿੱਚ ਹੀ ਹਮਲਾਵਰ ਹੋ ਕੇ ਖੇਡ ਰਹੇ ਹਨ।  ਉਸ ਨੇ ਵਿਕਟ ਕੀਪਰ ਬੱਲੇਬਾਜ਼ ਹੈਡਿਨ ਦੀ ਵੀ ਤਾਰੀਫ਼ ਕੀਤੀ। ਸਮਿੱਥ ਨੇ ਕਿਹਾ, ‘ਬਰਾਡ ਨੇ ਵਾਸਤਵਿਕ ਵਿੱਚ ਹੀ ਚੰਗੀ ਬੱਲੇਬਾਜ਼ੀ ਕੀਤੀ ਤੇ ਜਦੋਂ ਉਹ ਗੇਂਦਬਾਜ਼ਾਂ ਉੱਤੇ ਹਾਵੀ ਹੋ ਕੇ ਖੇਡਦਾ ਹੈ ਤਾਂ ਬਹੁਤ ਹੀ ਚੰਗੀ ਬੱਲੇਬਾਜ਼ੀ ਕਰਦਾ ਹੈ। ਉਹ ਸ਼ੁਰੂ ਤੋਂ ਹੀ ਸ਼ਾਨਦਾਰ ਢੰਗ ਨਾਲ ਖੇਡਿਆ। ਉਸ ਨੇ ਸ਼ਾਰਟ ਪਿੱਚ ਗੇਂਦਾਂ ਬਹੁਤ ਚੰਗੀ ਤਰ੍ਹਾਂ ਖੇਡੀਆਂ

Facebook Comment
Project by : XtremeStudioz