Close
Menu

ਆਸਟਰੇਲੀਆ ‘ਚ ਦੋ ਗ੍ਰਿਫ਼ਤਾਰ, ਹਮਲੇ ਦੀ ਸੀ ਯੋਜਨਾ

-- 24 December,2014

ਸਿਡਨੀ,  ਅੱਤਵਾਦ ਵਿਰੋਧੀ ਪੁਲਿਸ ਨੇ ਸਿਡਨੀ ‘ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ‘ਚ ਇਕ ਦੇ ਕੋਲ ਸਰਕਾਰੀ ਸਥਾਨਾਂ ‘ਤੇ ਅੱਤਵਾਦੀ ਹਮਲੇ ਦੀ ਯੋਜਨਾ ਨਾਲ ਜੁੜੇ ਦਸਤਾਵੇਜ਼ ਬਰਾਮਦ ਹੋਏ ਹਨ। ਇਸਲਾਮਿਕ ਸਟੇਟ ਸਮੂਹ ਅਤੇ ਹੋਰ ਜਿਹਾਦੀਆਂ ਦੇ ਨਾਲ ਮਿਲ ਕੇ ਲੜਾਈ ‘ਚ ਸ਼ਾਮਲ ਹੋਣ ਲਈ ਲੋਕਾਂ ਦੇ ਇਰਾਕ ਤੇ ਸੀਰੀਆ ਜਾਣ ਦੇ ਬਾਰੇ ‘ਚ ਚਿੰਤਾ ਵਧਾਉਣ ਤੋਂ ਬਾਅਦ ਅੱਤਵਾਦੀ ਵਿਰੋਧੀ ਪੁਲਿਸ ਨੇ ਸਤੰਬਰ ‘ਚ ਸਿਡਨੀ ਅਤੇ ਬ੍ਰਿਸਬੇਨ ‘ਚ ਛਾਪੇ ਮਾਰੀ ਕੀਤੀ ਸੀ। ਉਸੇ ਹੀ ਸਿਲਸਿਲੇ ‘ਚ ਇਹ ਗ੍ਰਿਫ਼ਤਾਰੀਆਂ ਕੀਤੀ ਗਈਆਂ ਹਨ। ਇਸ ਸਮੇਂ ਘੱਟ ਤੋਂ ਘੱਟ 20 ਲੋਕ ਮਾਰੇ ਜਾ ਚੁੱਕੇ ਹਨ ਅਤੇ ਅਜਿਹਾ ਖ਼ਦਸ਼ਾ ਹੈ ਕਿ ਕੱਟੜਵਾਦੀਆਂ ਵੱਲ ਵਧਣ ਵਾਲੇ ਨੌਜਵਾਨਾਂ ਦੀ ਗਿਣਤੀ ਵੱਧ ਰਹੀ ਹੈ ਤੇ ਉਹ ਆਪਣੇ ਦੇਸ਼ ‘ਚ ਹਮਲੇ ਕਰ ਸਕਦੇ ਹਨ।

Facebook Comment
Project by : XtremeStudioz