Close
Menu

ਆਸਟਰੇਲੀਆ ‘ਚ ਸਾਡੇ ਕੋਲ ਸ਼ਾਨਦਾਰ ਮੌਕਾ : ਸਚਿਨ

-- 01 November,2018

ਨਵੀ ਮੁੰਬਈ : ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦਾ ਮੰਨਣਾ ਹੈ ਕਿ ਦੋ ਅਹਿਮ ਖਿਡਾਰੀਆਂ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੇ ਆਸਟਰੇਲੀਆਈ ਟੀਮ ਦਾ ਹਿੱਸਾ ਨਾ ਹੋਣ ਕਾਰਨ ਭਾਰਤ ਕੋਲ ਇਸ ਦੇਸ਼ ਦੇ ਦੌਰੇ ‘ਤੇ ਕੁਝ ਖਾਸ ਕਰਨ ਦਾ ਬਿਹਤਰੀਨ ਮੌਕਾ ਹੈ।
ਆਗਾਮੀ ਦੌਰੇ ਵਿਚ ਭਾਰਤ ਦੀਆਂ ਸੰਭਾਵਨਾਵਾਂ ਦੇ ਬਾਰੇ ਵਿਚ ਪੁੱਛੇ ਜਾਣ ‘ਤੇ ਸਚਿਨ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਸਾਡੇ ਕੋਲ ਵੱਡਾ ਮੌਕਾ ਹੈ (ਆਸਟਰੇਲੀਆ ਵਿਚ)। ਤੁਸੀਂ (ਰਿਪੋਰਟ ਨੇ) ਸਹੀ ਪੁੱਛਿਆ, ਆਸਟਰੇਲੀਆਈ ਟੀਮ ਉਸ ਤਰ੍ਹਾਂ ਦੀ ਟੀਮ ਨਜ਼ਰ ਨਹੀਂ ਆਉਂਦੀ, ਜਿਹੋ ਜਿਹੀ ਹੋਇਆ ਕਰਦੀ ਸੀ ਅਤੇ ਸਮਿਥ ਅਤੇ ਵਾਰਨਰ ਵੀ ਨਹੀਂ ਹਨ। ਇਸ ਲਈ ਉਥੇ ਜਾ ਕੇ ਕੁਝ ਖਾਸ ਕਰਨ ਦਾ ਬਿਹਤਰੀਨ ਮੌਕਾ ਹੈ।”
ਭਾਰਤ ਦੌਰੇ ਦੀ ਸ਼ੁਰੂਆਤ 3 ਟੀ-20 ਮੈਚਾਂ ਨਾਲ ਕਰੇਗਾ, ਜਿਸ ਤੋਂ ਬਾਅਦ 6 ਦਸੰਬਰ ਤੋਂ ਐਡੀਲੇਡ ਵਿਚ ਚਾਰ ਮੈਚਾਂ ਦੀ ਟੈਸਟ ਲੜੀ ਖੇਡੀ ਜਾਵੇਗੀ। ਮਾਰਚ ਵਿਚ ਦੱਖਣੀ ਅਫਰੀਕਾ ਵਿਚ ਗੇਂਦ ਨਾਲ ਛੇੜਛਾੜ ਮਾਮਲੇ ਵਿਚ ਭੂਮਿਕਾ ਕਾਰਨ ਸਮਿਥ ਤੇ ਵਾਰਨਰ ‘ਤੇ ਇਕ-ਇਕ ਸਾਲ, ਜਦਕਿ ਕੈਮਰਨ ਬੇਨਕ੍ਰਾਫਟ ‘ਤੇ 9 ਮਹੀਨੇ ਦੀ ਪਾਬੰਦੀ ਲਾਈ ਗਈ ਹੈ।

Facebook Comment
Project by : XtremeStudioz