Close
Menu

ਆਸਟਰੇਲੀਆ ਤੋਂ ਟੁਕੜਿਆਂ ਵਿੱਚ ਪਰਤਣ ਲੱਗੀ ਟੀਮ ਇੰਡੀਆ

-- 29 March,2015

ਮੁੰਬੲੀ,  ਵਿਸ਼ਵ ਕ੍ਰਿਕਟ ਕੱਪ ਦੇ ਸੈਮੀ-ਫਾੲੀਨਲ ਮੈਚ ਵਿੱਚ ਹਾਰ ਤੋਂ ਬਾਅਦ ਭਾਰਤੀ ਟੀਮ ਆਸਟਰੇਲੀਆ ਤੋਂ ਵੱਖ ਵੱਖ ਗਰੁੱਪਾਂ ਵਿੱਚ ਪਰਤ ਰਹੀ ਹੈ। ਕ੍ਰਿਕਟ ਬੋਰਡ ਦੇ ਸੂਤਰਾਂ ਅਨੁਸਾਰ ਧੋਨੀ ਦਿੱਲੀ ਦੇ ਹਵਾੲੀ ਅੱਡੇ ੳੁਤੇ ੳੁਤਰਿਆ, ਜਦੋਂ ਕਿ ਕੋਹਲੀ ਆਪਣੀ ਮਿੱਤਰ ਅਨੁਸ਼ਕਾ ਸ਼ਰਮਾ ਤੇ ਪੰਜ ਹੋਰ ਖਿਡਾਰੀਆਂ ਨਾਲ ਮੁੰਬੲੀ ਹਵਾੲੀ ਅੱਡੇ ੳੁਤੇ ਪੁੱਜਿਆ। ਮੁੰਬੲੀ ਦੇ ਹਵਾੲੀ ਅੱਡੇ ੳੁਤੇ ੳੁਤਰਨ ਵਾਲੇ ਖਿਡਾਰੀਆਂ ਵਿੱਚ ਰੋਹਿਤ ਸ਼ਰਮਾ, ਅਜਿੰਕਾ ਰਹਾਨੇ, ਰਵਿੰਦਰ ਜਡੇਜਾ, ਅਕਸ਼ਰ ਪਟੇਲ ਅਤੇ ਟੀਮ ਡਾਇਰੈਕਟਰ ਰਵੀ ਸ਼ਾਸਤਰੀ ਸ਼ਾਮਲ ਹਨ। ਬਾਕੀ ਟੀਮ ਮੈਂਬਰ ਅਗਲੇ ਦਿਨਾਂ ਵਿੱਚ ਪਰਤਣਗੇ।
ਮੁੰਬੲੀ ਹਵਾੲੀ ਅੱਡੇ ੳੁਤੇ ਕੋਹਲੀ ਤੇ ਅਨੁਸ਼ਕਾ ਇਕ ਦੂਜੇ ਦਾ ਹੱਥ ਫੜ ਕੇ ਬਾਹਰ ਆਏ। ਸੈਮੀ-ਫਾੲੀਨਲ ਮੈਚ ਦੌਰਾਨ ਕੋਹਲੀ ਇਕ ਦੌੜ ਬਣਾ ਕੇ ਆੳੂਟ ਹੋ ਗਿਆ ਸੀ। ਇਸ ਕਾਰਨ ੳੁਸ ਨੂੰ ਸੋਸ਼ਲ ਮੀਡੀਆ ੳੁਤੇ ਕ੍ਰਿਕਟ ਪ੍ਰੇਮੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ।

Facebook Comment
Project by : XtremeStudioz