Close
Menu

ਆਸਟਰੇਲੀਆ ਦੀ ਆਇਰਲੈਂਡ ਨਾਲ ਟੱਕਰ ਅੱਜ

-- 30 November,2018

ਭੁਬਨੇਸ਼ਵਰ, 30 ਨਵੰਬਰ
ਲਗਾਤਾਰ ਤੀਜਾ ਖ਼ਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੀ ਮੌਜੂਦਾ ਚੈਂਪੀਅਨ ਆਸਟਰੇਲਿਆਈ ਟੀਮ ਹਾਕੀ ਵਿਸ਼ਵ ਕੱਪ ਵਿੱਚ ਸ਼ੁੱਕਰਵਾਰ ਨੂੰ ਆਪਣੀ ਮੁਹਿੰਮ ਦਾ ਆਗਾਜ਼ ਆਇਰਲੈਂਡ ਖਿਲਾਫ਼ ਕਰੇਗੀ। ਦੁਨੀਆ ਦੀ ਅੱਵਲ ਨੰਬਰ ਟੀਮ ਆਸਟਰੇਲੀਆ ਦਾ ਪੂਲ ‘ਬੀ’ ਦੇ ਇਸ ਮੈਚ ਵਿੱਚ ਆਇਰਲੈਂਡ ਤੋਂ ਪੱਲੜਾ ਭਾਰੀ ਹੋਵੇਗਾ। ਆਸਟਰੇਲੀਆ ਨੇ ਤਿੰਨ ਵਾਰ (1986, 2010 ਅਤੇ 2014) ਖ਼ਿਤਾਬ ਜਿੱਤਿਆ ਹੈ। ਆਸਟਰੇਲਿਆਈ ਟੀਮ ਇਸ ਵੇਲੇ ਬਦਲਾਅ ਦੇ ਦੌਰ ਵਿੱਚੋਂ ਲੰਘ ਰਹੀ ਹੈ, ਜਿਸ ਤੋਂ ਜੈਮੀ ਡਵਾਇਰ ਅਤੇ ਮਾਰਕ ਨੋਲਜ਼ ਵਰਗੇ ਖਿਡਾਰੀ ਸੰਨਿਆਸ ਲੈ ਚੁੱਕੇ ਹਨ।
ਆਸਟਰੇਲਿਆਈ ਟੀਮ ਦਸਵੀਂ ਰੈਂਕਿੰਗ ਵਾਲੀ ਆਇਰਲੈਂਡ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਸ਼ੁਰੂਆਤ ਕਰਨਾ ਚਾਹੇਗੀ। ਆਸਟਰੇਲੀਆ ਕੋਲ ਦਸ ਨਵੇਂ ਖਿਡਾਰੀ ਹਨ ਅਤੇ ਟੀਮ ਦੇ ਸਹਿ ਕਪਤਾਨ ਐਰਨ ਜ਼ਲੈਵਸਕੀ ਨੇ ਕਿਹਾ ਕਿ ਉਹ ਇਸ ਮੌਕੇ ਨੂੰ ਇੱਕ ਚੁਣੌਤੀ ਵਾਂਗ ਲੈ ਰਹੇ ਹਨ। ਉਸ ਨੇ ਕਿਹਾ, ‘‘ਇਹ ਬਿਲਕੁਲ ਵੱਖਰੀ ਟੀਮ ਹੈ। ਸਾਡੇ ਕੋਲ ਦਸ ਖਿਡਾਰੀ ਅਜਿਹੇ ਹਨ, ਜੋ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਖੇਡ ਰਹੇ ਹਨ। ਸਾਡੇ ਕੋਲ ਇੱਕ ਟੀਮ ਦੇ ਰੂਪ ਵਿੱਚ ਵਿਸ਼ਵ ਕੱਪ ਜਿੱਤਣ ਦਾ ਇਹ ਪਹਿਲਾ ਮੌਕਾ ਹੈ, ਪਰ ਅਸੀਂ ਇਸ ਨੂੰ ਦਬਾਅ ਵਾਂਗ ਨਹੀਂ ਲੈ ਰਹੇ।’’ ਮੁੱਖ ਕੋਚ ਕੋਲਿਨ ਬੈਚ ਨੇ ਕਿਹਾ, ‘‘ਆਇਰਲੈਂਡ ਤੋਂ ਖ਼ਤਰਾ ਹੈ। ਇੱਥੇ ਕੋਈ ਵੀ ਟੀਮ ਉਲਟਫੇਰ ਕਰ ਸਕਦੀ ਹੈ। ਅਸੀਂ ਉਸ ਨੂੰ ਕਮਜ਼ੋਰ ਨਹੀਂ ਸਮਝ ਸਕਦੇ।’’ ਦੂਜੇ ਪਾਸੇ ਆਇਰਲੈਂਡ ਕੋਲ ਗੁਆਉਣ ਲਈ ਕੁੱਝ ਨਹੀਂ ਅਤੇ ਉਹ ਉਲਟਫੇਰ ਕਰਨ ਦੇ ਇਰਾਦੇ ਨਾਲ ਉਤਰੇਗੀ। ਦੂਜੇ ਮੈਚ ਵਿੱਚ ਇੰਗਲੈਂਡ ਦਾ ਸਾਹਮਣਾ ਚੀਨ ਨਾਲ ਹੋਵੇਗਾ।

Facebook Comment
Project by : XtremeStudioz