Close
Menu

ਆਸਟਰੇਲੀਆ ਦੇ ਨਵੇਂ ਪਰਵਾਸੀ ਕਾਮੇ ਕਾਨੂੰਨੀ ਹੱਕਾਂ ਤੋਂ ਵਾਂਝੇ

-- 01 November,2018

ਸਿਡਨੀ, ਆਸਟਰੇਲੀਆ ਵਿਚ ਆਏ ਨਵੇਂ ਆਰਜ਼ੀ ਪਰਵਾਸੀ ਕਾਮੇ ਕਾਨੂੰਨੀ ਹੱਕਾਂ ਤੋਂ ਵਾਂਝੇ ਹਨ। ਉਨ੍ਹਾਂ ’ਤੇ ਸਰਕਾਰੀ ਨਿਯਮ ਅਮਲੀ ਰੂਪ ਵਿਚ ਲਾਗੂ ਨਹੀਂ ਹੋਏ, ਭਾਵ ਕਾਨੂੰਨ ਦੀ ਉਲੰਘਣਾ ਹੋਈ ਹੈ। ਇਹ ਖ਼ੁਲਾਸਾ ਨਵੇਂ ਬਣੇ ‘ਏ ਮਾਈਗ੍ਰੇਟਸ ਵਰਕਰ ਰਾਈਟਸ’ ਕੰਪਿਊਟਰ ਡੇਟਾਬੇਸ ਨੇ ਕੀਤਾ ਹੈ। ਡੇਟਾਬੇਸ ਨੂੰ ਯੂਨੀਵਰਸਿਟੀ ਆਫ਼ ਸਿਡਨੀ ਵਿਚ ਸੀਨੀਅਰ ਲੈਕਚਰਾਰ ਡਾ. ਅੰਨਾ ਬਾਊਚਰ ਨੇ ਤਿਆਰ ਕੀਤਾ ਹੈ, ਜੋ ਇਮੀਗ੍ਰੇਸ਼ਨ ਮਾਮਲਿਆਂ ਬਾਰੇ ਸਰਗਰਮ ਖੋਜਕਰਤਾ ਤੇ ਲੇਖਕਾ ਹੈ। ਉਨ੍ਹਾਂ ਦੀਆਂ ਕਿਤਾਬਾਂ ਵਿਸ਼ਵ ਪੱਧਰ ’ਤੇ ਪਰਵਾਸ ਨਾਲ ਜੁੜੇ ਮੁੱਦਿਆਂ ਨੂੰ ਉਭਾਰਦੀਆਂ ਹਨ। ਉਨ੍ਹਾਂ ਨੇ ਸਿਡਨੀ ਯੂਨੀਵਰਸਿਟੀ ਤੋਂ ਪਹਿਲਾਂ ਲੰਡਨ ਸਕੂਲ ਆਫ ਇਕਨਾਮਿਕਸ ਵਿਚ ਕੰਮ ਕੀਤਾ। ਡਾ. ਬਾਊਚਰ ਨੇ ਕਿਹਾ ਕਿ ਵੀਜ਼ਾ ਸ਼੍ਰੇਣੀ 457 ਵਿਚ ਭਾਰਤ, ਚੀਨ ਤੇ ਹੋਰ ਮੁਲਕਾਂ ਤੋਂ ਵੱਡੀ ਗਿਣਤੀ ਵਿਚ ਵਿਦੇਸ਼ੀ ਪਰਵਾਸੀ ਕਾਮੇ ਆਏ ਹਨ। ਆਰਜ਼ੀ ਪਰਵਾਸੀ ਕਾਮੇ ਆਸਟਰੇਲੀਆ ਦੀ ਲੇਬਰ ਮਾਰਕੀਟ ਵਿਚ 11 ਫ਼ੀਸਦ ਤੱਕ ਦਾ ਹਿੱਸਾ ਪਾਉਂਦੇ ਹਨ ਤੇ ਵਧੇਰੇ ਆਰਥਿਕ ਲੁੱਟ ਦਾ ਸ਼ਿਕਾਰ ਹੋਏ ਹਨ, ਜਿਸ ਦਾ ਮੁੱਖ ਕਾਰਨ ਪੀੜਤ ਪਰਵਾਸੀਆਂ ਨੂੰ ਆਸਟਰੇਲਿਆਈ ਕਾਨੂੰਨਾਂ ਬਾਰੇ ਚੰਗੀ ਤਰ੍ਹਾਂ ਇਲਮ ਨਾ ਹੋਣਾ ਦੱਸਿਆ। ਉਨ੍ਹਾਂ ਕਿਹਾ ਕਿ ਪਰਵਾਸੀਆਂ ਦੇ ਹੱਕਾਂ ਦੀ ਉਲੰਘਣਾ ਦੀ ਹੱਦ ਅਤੇ ਪ੍ਰਭਾਵਾਂ ਨੂੰ ਸਮਝਣ ਲਈ ਕੁਝ ਸਪਸ਼ਟ ਸਬੂਤ ਮਿਲੇ ਹਨ। ਉਧਰ, ਫੇਅਰ ਵਰਕ ਆਸਟਰੇਲੀਆ ਨੇ ਕਿਹਾ ਕਿ ਪਰਵਾਸੀਆਂ ਦੀ ਆਰਥਿਕ ਲੁੱਟ ਰੋਕਣ ਲਈ ਵਿਭਾਗ ਨੇ ਵੱਖ-ਵੱਖ ਭਾਸ਼ਾਵਾਂ ਦੀ ਮੁਹਾਰਤ ਵਾਲੇ ਇੰਸਪੈਕਟਰ ਭਰਤੀ ਕੀਤੇ ਹਨ।

Facebook Comment
Project by : XtremeStudioz