Close
Menu

ਆਸਟਰੇਲੀਆ ਦੇ ਮੂਲਵਾਸੀਆਂ ਦੇ ਹੱਕਾਂ ਲਈ ਰੈਲੀ, ਚੱਕਾ ਜਾਮ

-- 11 April,2015

ਮੈਲਬਰਨ, ਆਸਟਰੇਲੀਆਈ ਮੂਲਵਾਸੀਆਂ ਦੇ ਬੁਨਿਆਦੀ ਹੱਕਾਂ ਲਈ ਅੱਜ ਮੈਲਬਰਨ ਵਿੱਚ ਰੈਲੀ ਕੱਢੀ ਗਈ ਜਿਸ ਦੌਰਾਨ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਸ਼ਹਿਰ ਦੇ ਪ੍ਰਮੱੁਖ ਚੌਕ ਫੈਡਰੇਸ਼ਨ ਸਕੁਏਅਰ ਨੇੜੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਮੂਲਵਾਸੀਆਂ ਦੇ ਹੋਣ ਵਾਲੇ ਉਜਾੜੇ ਵਿਰੁੱਧ ਸਾਂਝੇ ਤੌਰ ’ਤੇ ਆਵਾਜ਼ ਬੁਲੰਦ ਕੀਤੀ।

ਅੱਜ ਦੀ ਇਹ ਰੈਲੀ ਸੰਘੀ ਅਤੇ ਸੂਬਾ ਸਰਕਾਰ ਦੀ ਉਸ ਤਜਵੀਜ਼ ਵਿਰੁੱਧ ਕੱਢੀ ਗਈ ਜਿਸ ਮੁਤਾਬਕ ਮੁਲਕ ਦੇ ਦੂਰ-ਦੁਰਾਡੇ ਖੇਤਰਾਂ ਵਿੱਚ ਕਬੀਲਿਆਂ ਦੇ ਰੂਪ ’ਚ ਰਹਿ ਰਹੇ ਸੈਂਕੜੇ ਕਬੀਲਿਆਂ ਨੂੰ ਸ਼ਹਿਰੀ ਵਸੋਂ ਨੇੜੇ ਲਿਆ ਕੇ ਵਸਾਉਣ ਦਾ ਪ੍ਰੋਗਰਾਮ ਸਰਕਾਰ ਤੈਅ ਕਰੀ ਬੈਠੀ ਹੈ। ਇਸ ਤਜਵੀਜ਼ ਨੂੰ ਮੁਲਕ ਦੇ ਪਹਿਲੇ ਵਾਰਸਾਂ ਦਾ ਸਿੱਧੇ ਤੌਰ ’ਤੇ ਉਜਾੜਾ ਕਰਾਰ ਦਿੰਦਿਆਂ ਮੁਜ਼ਾਹਰਾਕਾਰੀਆਂ ਦੇ ਵੱਖ-ਵੱਖ ਬੁਲਾਰਿਆਂ ਨੇ ਇਸ ਨੂੰ ਤੁਰੰਤ ਰੋਕਣ ਲਈ ਕਿਹਾ।
ਮੁਲਕ ਦੇ ਵੈਸਟਰਨ ਆਸਟਰੇਲੀਆ ਸੂਬੇ ਵਿੱਚ ਮੂਲਵਾਸੀਆਂ ਦੇ ਇਨ੍ਹਾਂ ਕਬੀਲਿਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ ਜਿਨ੍ਹਾਂ ’ਚ ਹਜ਼ਾਰਾਂ ਮੂਲਵਾਸੀ ਆਪਣੀਆਂ ਰਹੁ-ਰੀਤਾਂ, ਮਨੌਤਾਂ ਮੁਤਾਬਕ ਜ਼ਿੰਦਗੀ ਬਸਰ ਕਰ ਰਹੇ ਹਨ ਪਰ ਸ਼ਹਿਰੀ ਵਸੋਂ ਤੋਂ ਹਜ਼ਾਰਾਂ ਮੀਲ ਦੂਰ ਵਸਦੇ ਭਾਈਚਾਰੇ ਨੂੰ ਦੇਣ ਵਾਲੀਆਂ ਸਰਕਾਰੀ ਸਹੂਲਤਾਂ ਹੁਣ ਸਰਕਾਰ ਨੂੰ ਵੱਡੀ ਆਰਥਿਕ ਬੋਝ ਲੱਗਣ ਲੱਗੀਆਂ ਹਨ।
ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨੇ ਵੀ ਇਕ ਰੇਡੀਓ ਇੰਟਰਵਿਊ ਦੌਰਾਨ ਦੁਰਾਡੇ ਖੇਤਰਾਂ ’ਚ ਰਹਿ ਰਹੇ ਮੂਲਵਾਸੀਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ, ‘‘ਸਰਕਾਰ ਲੋਕਾਂ ਦੀਆਂ ਜ਼ਿੰਦਗੀ ਜਿਉਣ ਦੀਆਂ ਪਸੰਦਾਂ ਨੂੰ ਤੁਰਦਾ ਨਹੀਂ ਰੱਖ ਸਕਦੀ।’’ ਇਸ ਟਿੱਪਣੀ ਦਾ ਵੱਖ-ਵੱਖ ਪੱਧਰ ’ਤੇ ਤਿੱਖਾ ਪ੍ਰਤੀਕਰਮ ਵੀ ਸਾਹਮਣੇ ਆ ਚੁੱਕਾ ਹੈ। ਅਗਲੇ ਦੋ ਸਾਲਾਂ ਵਿੱਚ ਸੰਘੀ ਸਰਕਾਰ ਇਨ੍ਹਾਂ ਖੇਤਰੀ ਇਲਾਕਿਆਂ ਵਿੱਚ ਦਿੱਤੀ ਜਾ ਰਹੀ ਲੱਖਾਂ ਡਾਲਰ ਦੀ ਗ੍ਰਾਂਟ ’ਚ ਵੀ ਕਟੌਤੀ ਕਰਨ ਜਾ ਰਹੀ ਹੈ।
ਵੈਸਟਰਨ ਆਸਟਰੇਲੀਆ ’ਚ 247 ਕਬੀਲਿਆਂ ਨੂੰ ਬੰਦ ਕਰਨ ਦੀ ਸਰਕਾਰੀ ਤਜਵੀਜ਼ ਹੈ।  ਸ਼ਾਮੀਂ ਕਰੀਬ 4 ਵਜੇ ਸ਼ੁਰੂ ਹੋਈ ਰੈਲੀ ਦੀ ਸਮਾਪਤੀ ਮੂਲਵਾਸੀ ਰਸਮ ਮੁਤਾਬਕ ਧੂੰਆਂ   ਕਰਕੇ ਕੀਤੀ ਗਈ। ਸ਼ਹਿਰ ਦੀ ਜਨਤਕ ਆਵਾਜਾਈ ਘੰਟਿਆਂਬੱਧੀ ਜਾਮ ਰਹੀ

Facebook Comment
Project by : XtremeStudioz