Close
Menu

ਆਸਟਰੇਲੀਆ ਨੇ ਪਹਿਲੀ ਵਾਰ ਟੈਸਟ ਟੀਮ ਵਿੱਚ ਦੋ ਉਪ ਕਪਤਾਨ ਚੁਣੇ

-- 28 September,2018

ਸਿਡਨੀ, ਆਸਟਰੇਲੀਆ ਨੇ ਪਹਿਲੀ ਵਾਰ ਆਪਣੀ ਟੈਸਟ ਟੀਮ ਵਿੱਚ ਦੋ ਖਿਡਾਰੀਆਂ ਆਲਰਾਊਂਡਰ ਮਿਸ਼ੇਲ ਮਾਰਸ਼ ਤੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਉਪ ਕਪਤਾਨ ਚੁਣਿਆ ਹੈ।
ਕ੍ਰਿਕਟ ਆਸਟਰੇਲੀਆ ਨੇ ਕਿਹਾ ਕਿ ਇਨ੍ਹਾਂ ਦੋਹਾਂ ਨੂੰ ਟੀਮ ਦੇ ਮੈਂਬਰਾਂ ਦੀ ਵੋਟਿੰਗ ਨਾਲ ਕਪਤਾਨ ਟਿਮ ਪੇਨ ਦੇ ਸਹਾਇਕ ਵਜੋਂ ਚੁਣਿਆ ਗਿਆ ਪਰ ਇਸ ’ਤੇ ਅੰਤਿਮ ਫ਼ੈਸਲ ਚੋਣ ਪੈਨਲ ਨੇ ਕੀਤਾ, ਜਿਸ ਵਿੱਚ ਕੋਚ ਜਸਟਿਨ ਲੈਂਗਰ ਤੇ ਚੋਣਕਾਰ ਟਰੈਵਰ ਹੋਨਜ਼ ਸ਼ਾਮਲ ਹਨ। ਹੋਨਜ਼ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਲੀਡਰਸ਼ਿਪ ਦੇ ਇਸ ਮਾਡਲ ਨਾਲ ਕਪਤਾਨ ਨੂੰ ਸਭ ਤੋਂ ਵੱਧ ਮਦਦ ਮਿਲੇਗੀ। ਇਹ ਇਕ ਸਫ਼ਲ ਮਾਡਲ ਹੈ ਜਿਸ ਨੂੰ ਦੁਨੀਆਂ ਭਰੇ ਦੇ ਖੇਡਾਂ ’ਚ ਇਸਤੇਮਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਬਿਹਤਰੀਨ ਕ੍ਰਿਕਟਰਾਂ ਤੇ ਚੰਗੇ ਇਨਸਾਨ ਤਿਆਰ ਕਰਨਾ ਹੈ ਅਤੇ ਉਹ ਕਾਫੀ ਕਿਸਮਤ ਵਾਲੇ ਹਨ ਜੋ ਉਨ੍ਹਾਂ ਕੋਲ ਏਨੇ ਚੰਗੇ ਨੌਜਵਾਨ ਖਿਡਾਰੀ ਹਨ।
ਪੇਨ ਪਾਕਿਸਤਾਨ ਖ਼ਿਲਾਫ਼ 7 ਅਕਤੂਬਰ ਤੋਂ ਦੁਬਈ ਵਿੱਚ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਦੌਰਾਨ ਇਕੱਲੇ ਹੀ ਉਪ ਕਪਤਾਨ ਦੀ ਭੂਮਿਕਾ ਨਿਭਾਉਣਗੇ ਕਿਉਂਕਿ 27 ਸਾਲਾ ਹੇਜ਼ਲਵੁੱਡ ਜ਼ਖ਼ਮੀ ਹੋਣ ਕਾਰਨ ਇਸ ਲੜੀ ਵਿੱਚ ਨਹੀਂ ਖੇਡ ਸਕੇਗਾ।
ਇਹ ਦੱਖਣੀ ਅਫਰੀਕਾ ਖ਼ਿਲਾਫ਼ ਕੇਪਟਾਊਨ ਵਿੱਚ ਗੇਂਦ ਨਾਲ ਛੇੜਛਾੜ ਦੀ ਘਟਨਾ ਤੋਂ ਬਾਅਦ ਆਸਟਰੇਲੀਆ ਦਾ ਪਹਿਲਾ ਦੌਰਾ ਹੋਵੇਗਾ। ਇਸ ਘਟਨਾ ਤੋਂ ਬਾਅਦ ਕਪਤਾਨ ਸਟੀਵ ਸਮਿੱਥ ਤੇ ਉਪ ਕਪਤਾਨ ਡੇਵਿਡ ਵਾਰਨਰ ’ਤੇ ਇਕ ਸਾਲ ਦੀ ਰੋਕ ਲਗਾ ਦਿੱਤੀ ਗਈ ਸੀ।

Facebook Comment
Project by : XtremeStudioz