Close
Menu

ਆਸਟਰੇਲੀਆ ਨੇ ਭਾਰਤ ਨੂੰ ਤਿੰਨ ਵਿਕਟਾਂ ਨਾਲ ਹਰਾਇਆ

-- 25 February,2019

ਵਿਸ਼ਾਖਾਪਟਨਮ, 25 ਫਰਵਰੀ
ਆਸਟਰੇਲੀਆ ਨੇ ਅੱਜ ਇਥੇ ਮੇਜ਼ਬਾਨ ਭਾਰਤ ਨੂੰ ਪਹਿਲੇ ਟੀ-20 ਕ੍ਰਿਕਟ ਮੈਚ ਵਿੱਚ ਤਿੰਨ ਵਿਕਟਾਂ ਨਾਲ ਹਰਾ ਦਿੱਤਾ ਹੈ। ਮਹਿਮਾਨ ਟੀਮ ਨੇ ਭਾਰਤ ਵੱਲੋਂ ਜਿੱਤ ਲਈ ਦਿੱਤੇ 127 ਦੌੜਾਂ ਦੇ ਟੀਚੇ ਨੂੰ ਮੈਚ ਦੀ ਆਖਰੀ ਗੇਂਦ ’ਤੇ ਸਰ ਕੀਤਾ। ਆਸਟਰੇਲੀਆ ਲਈ ਗਲੈੱਨ ਮੈਕਸਵੈੱਲ ਨੇ ਸਭ ਤੋਂ ਵੱਧ 56 ਦੌੜਾਂ ਬਣਾਈਆਂ। ਇਸ ਜਿੱਤ ਨਾਲ ਆਸਟਰੇਲੀਆ ਨੇ ਦੋ ਮੈਚਾਂ ਦੀ ਲੜੀ ’ਚ 1-0 ਦੀ ਲੀਡ ਲੈ ਲਈ ਹੈ। ਇਸ ਤੋਂ ਪਹਿਲਾਂ ਭਾਰਤ ਦੀ ਟੀਮ 126 ਦੌੜਾਂ ਬਣਾ ਕੇ ਆਊਟ ਹੋ ਗਈ।

Facebook Comment
Project by : XtremeStudioz