Close
Menu

ਆਸਟਰੇਲੀਆ ਵਿਚ ਕਦੇ ਵੀ ਬਾਕਸਿੰਗ ਟੈਸਟ ਨਹੀਂ ਜਿੱਤਿਆ ਭਾਰਤ

-- 22 December,2018

ਨਵੀਂ ਦਿੱਲੀ, 22 ਦਸੰਬਰ
ਪਰਥ ਵਿਚ ਦੂਜਾ ਟੈਸਟ ਮੈਚ ਹਾਰਨ ਤੋਂ ਬਾਅਦ ਵਾਪਸੀ ਲਈ ਉਤਸਕ ਭਾਰਤੀ ਕ੍ਰਿਕਟ ਟੀਮ 26 ਦਸੰਬਰ ਤੋਂ ਮੈਲਬੌਰਨ ਵਿਚ ਸ਼ੁਰੂ ਹੋ ਰਹੇ ਤੀਜੇ ਟੈਸਟ ਵਿਚ ਆਸਟਰੇਲੀਆ ਵਿਰੁੱਧ ਪਹਿਲੀ ਵਾਰ ਬਾਕਸਿੰਗ ਡੇਅ ਟੈਸਟ ਮੈਚ ਜਿੱਤ ਕੇ ਫਿਰ ਤੋਂ ਲੀਡ ਲੈਣ ਦੀ ਕੋਸ਼ਿਸ਼ ਕਰੇਗੀ। ਭਾਰਤੀ ਟੀਮ ਨੇ ਹੁਣ ਤੱਕ ਬਾਕਸਿੰਗ ਡੇਅ ਮਤਲਬ ਕਿ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ 14 ਟੈਸਟ ਮੈਚ ਖੇਡੇ ਹਨ। ਇਨ੍ਹਾਂ ਵਿਚ ਉਸ ਨੂੰ ਸਿਰਫ ਇਕ ਮੈਚ ਵਿਚ ਸਫਲਤਾ ਮਿਲੀ ਹੈ। ਇਹ ਮੈਚ ਭਾਰਤ ਨੇ ਆਸਟਰੇਲੀਆ ਵਿਚ ਨਹੀਂ ਸਗੋਂ ਦੱਖਣੀ ਅਫਰੀਕਾ ਵਿਚ ਜਿੱਤਿਆ ਸੀ। ਭਾਰਤ ਲਈ ਬਾਕਸਿੰਗ ਡੇਅ ਮੈਚਾਂ ਦੇ ਨਤੀਜੇ ਉਤਸ਼ਾਹ ਵਧਾਉਣ ਵਾਲੇ ਨਹੀਂ ਰਹੇ। ਅਜਿਹੇ ਦਸ ਮੈਚ ਭਾਰਤ ਹਾਰਿਆ ਹੈ ਅਤੇ ਕੇਵਲ ਇੱਕ ਮੈਚ ਜਿੱਤਿਆ ਹੈ ਜਦੋਂ ਕਿ ਤਿੰਨ ਮੈਚ ਡਰਾਅ ਰਹੇ ਹਨ। ਭਾਰਤ ਆਸਟਰਲੀਆ ਵਿਚ ਸੱਤ ਬਾਕਸਿੰਗ ਡੇਅ ਮੈਚਾਂ ਦਾ ਹਿੱਸਾ ਰਿਹਾ ਹੈ। ਇਨ੍ਹਾਂ ਵਿਚ ਭਾਰਤ ਨੂੰ ਪੰਜ ਮੈਚਾਂ ਵਿਚ ਹਾਰ ਝੱਲਣੀ ਪਈ ਹੈ ਜਦੋਂ ਕਿ ਦੋ ਮੈਚ ਬਿਨਾਂ ਨਤੀਜੇ ਤੋਂ ਸਮਾਪਤ ਹੋਏ ਹਨ। ਆਸਟਰੇਲੀਆ ਵਿਚ ਬਾਕਸਿੰਗ ਡੇਅ ਟੈਸਟ ਮੈਚ 1980 ਤੋਂ ਹਰ ਸਾਲ 26 ਦਸੰਬਰ ਨੂੰ ਖੇਡਿਆ ਜਾਂਦਾ ਹੈ। ਭਾਰਤ 1985 ਤੋਂ ਇਸ ਦਾ ਹਿੱਸਾ ਬਣਿਆ ਹੈ। ਅਸਲ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਭਾਰਤੀ ਟੀਮ 26 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਮੈਚ ਵਿਚ ਖੇਡੀ ਸੀ। ਇਹ ਟੈਸਟ ਡਰਾਅ ਰਿਹਾ ਸੀ। ਮੈਲਬੌਰਨ ਵਿਚ ਇਸ ਤੋਂ ਪਹਿਲਾਂ ਭਾਰਤ ਨੇ ਪੰਜ ਮੈਚ ਖੇਡੇ ਸਨ। ਇਨ੍ਹਾਂ ਵਿਚੋਂ ਭਾਰਤ ਦੋ ਵਿਚ ਜਿੱਤਿਆ ਸੀ ਅਤੇ ਤਿੰਨ ਮੈਚ ਹਾਰ ਗਿਆ ਸੀ ਪਰ ਜਦੋਂ ਤੋਂ ਇਸ ਇਤਿਹਾਸਕ ਮੈਦਾਨ ਉੱਤੇ ਬਾਕਸਿੰਗ ਡੇਅ ਟੈਸਟ ਮੈਚ ਸ਼ੁਰੂ ਹੋਏ ਹਨ ਤਾਂ ਭਾਰਤ ਇੱਥੇ ਜਿੱਤ ਨਹੀਂ ਸਕਿਆ। ਭਾਰਤ ਨੇ ਮੈਲਬੌਰਨ ਵਿਚ ਆਖ਼ਰੀ ਬਾਕਸਿੰਗ ਡੇਅ ਮੈਚ 2014 ਵਿਚ ਖੇਡਿਆ ਸੀ ਜੋ ਕਿ ਡਰਾਅ ਰਿਹਾ ਸੀ। ਇਹ ਮਹਿੰਦਰ ਸਿੰਘ ਧੋਨੀ ਦਾ ਆਖ਼ਰੀ ਟੈਸਟ ਮੈਚ ਸੀ। ਇਸ ਤੋਂ ਬਾਅਦ ਧੋਨੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ।
ਭਾਰਤ ਨੇ ਦੱਖਣੀ ਅਫਰੀਕਾ ਵਿਚ ਵੀ 5 ਬਾਕਸਿੰਗ ਡੇਅ ਮੈਚ ਖੇਡੇ ਹਨ। ਇੱਥੇ ਭਾਰਤ ਚਾਰ ਮੈਚ ਹਾਰਿਆ ਹੈ ਅਤੇ ਇੱਕ ਵਿਚ ਜਿੱਤ ਦਰਜ ਕੀਤੀ ਹੈ।

Facebook Comment
Project by : XtremeStudioz