Close
Menu

ਆਸਟਰੇਲੀਆ ਵਿੱਚ ਟੋਨੀ ਐਬਟ ਸਰਕਾਰ ਵਿਰੁੱਧ ਮੁਜ਼ਾਹਰੇ

-- 23 March,2015

ਸਿਡਨੀ, ਆਸਟਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ  ਪ੍ਰਧਾਨ ਮੰਤਰੀ ਟੋਨੀ ਐਬਟ ਸਰਕਾਰ ਦੀਆਂ ਆਰਥਿਕ ਨੀਤੀਆਂ ਵਿਰੁੱਧ ਮੁਜ਼ਾਹਰੇ ਹੋਏ। ਇਸ ਦਾ ਸੱਦਾ ਖੱਬੇ ਪੱਖੀ ਗਰੀਨ ਪਾਰਟੀ ਨੇ ਦਿੱਤਾ ਸੀ। ਇਸ ਵਿੱਚ ਜਨਤਕ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀ ਤੇ ਆਮ ਲੋਕਾਂ ਨੇ ਜਮਹੂਰੀ ਢੰਗ ਨਾਲ ਹਿੱਸਾ ਲਿਆ। ਇਹ ਰੈਲੀਆਂ ਤੇ ਮੁਜ਼ਾਹਰੇ ਆਸਟਰੇਲੀਆ ਦੇ ਪ੍ਰਮੁੱਖ ਸ਼ਹਿਰਾਂ ਸਿਡਨੀ, ਪਰਥ, ਐਡੀਲੈਡ ਤੇ ਕੈਨਬਰਾ ਵਿਖੇ ਹੋਏ।
ਸਿਡਨੀ ਵਿੱਚ ਲੋਕ ਪਹਿਲਾਂ ਟਾਊਨ ਹਾਲ ਵਿਖੇ ਇਕੱਠੇ ਹੋਏ ਤੇ ਰੈਲੀ ਕੀਤੀ। ਉਨ੍ਹਾਂ ਆਪਣੇ ਹੱਥਾਂ ਵਿੱਚ ਆਪਣੀਆਂ ਮੰਗਾਂ ਨੂੰ ਦਰਸਾਉਂਦੇ ਬੈਨਰ, ਮਾਟੋ ਤੇ ਝੰਡੇ ਫਡ਼ੇ ਹੋਏ ਸਨ। ਸਿਡਨੀ ਸ਼ਹਿਰ ਵਿਚਲੀਆਂ ਮੁੱਖ ਸੜਕਾਂ ਉਪਰ ਮਾਰਚ ਕੀਤਾ ਗਿਆ। ਟਾਊਨ ਹਾਲ ਵਿੱਚ ਰੈਲੀ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਟੋਨੀ ਐਬਟ ਇਕ ਦੇ ਬਾਅਦ ਇਕ ਲੋਕ ਮਾਰੂ ਨੀਤੀਆਂ ਘੜ ਰਹੇ ਹਨ।
ਪਾਰਟੀ ਦੀ ਕੌਮੀ ਆਗੂ ਤੇ ਫੈਡਰਲ ਸੈਨੇਟਰ ਕ੍ਰਿਸਟਿਨਾ ਮਿਲਨ ਨੇ ਕਿਹਾ ਕਿ ਬਿਮਾਰ ਲੋਕਾਂ ਦੀ ਡਾਕਟਰੀ ਜਾਂਚ ਲਈ ਬਣਾਏ ਮੈਡੀਕੇਅਰ ਨੂੰ ਖ਼ਤਮ ਕੀਤਾ ਜਾ ਰਿਹਾ ਹੈ। ਕੰਮਕਾਜੀ ਵਰਗ ਲਈ ਬਣੇ ਘੱਟੋ ਘੱਟ ਉਜਰਤ ਐਕਟ, ਸ਼ਿਫ਼ਟ ਵਰਕ ਵਿੱਚ ਕੰਮ ਕਰਦੇ ਕਾਮਿਆਂ ਨੂੰ ਮਿਲਦਾ ਸ਼ਿਫ਼ਟ ਅਲਾੳੂਂਸ ਤੇ ਸ਼ਨਿਚਰਵਾਰ-ਐਤਵਾਰ ਨੂੰ ਮਿਲਦੇ  ਰੇਟਾਂ ਨੂੰ ਬੰਦ ਕਰ ਕੇ ਮੁਨਾਫ਼ਾਖੋਰ ਉਦਯੋਗ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਸੁਰੱਖਿਅਤ ਕੀਤੇ ਜਾ ਰਹੇ ਹਨ। ਉਨ੍ਹਾਂ ਆਸਟਰੇਲੀਆ ਦੇ ਅਸਲ ਬਾਸ਼ਿੰਦੇ ਓਬਰਿਜ਼ਨਲ ਭਾਈਚਾਰੇ ਪ੍ਰਤੀ ਵਰਤੀ ਜਾ ਰਹੀ ਬੇਧਿਆਨੀ ਅਤੇ ਸ਼ਰਨਾਰਥੀਆਂ ਲਈ ਆਸਟਰੇਲੀਆ ਦੇ ਦਰਵਾਜ਼ੇ ਬੰਦ ਕਰਨ ਦੀ ਨੀਤੀ ਦਾ ਵੀ ਵਿਰੋਧ ਕੀਤਾ। ਸੈਨੇਟਰ ਕ੍ਰਿਸਟਿਨਾ ਨੇ ਕਿਹਾ ਕਿ ਸੂਬਾ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਵੀ ਐਬਟ ਸਰਕਾਰ ਦੇ ਹੱਕ ਵਿੱਚ ਭੁਗਤ ਰਹੇ ਹਨ। ਬਿਜਲੀ ਨੂੰ ਪ੍ਰਾਈਵੇਟ ਕੀਤਾ ਜਾ ਰਿਹਾ ਹੈ।

Facebook Comment
Project by : XtremeStudioz