Close
Menu

ਆਸਟ੍ਰੀਆ: ਟਰੇਨ ਤੇ ਬੱਸ ਦੀ ਟੱਕਰ ‘ਚ ਇਕ ਦੀ ਮੌਤ, 11 ਜ਼ਖਮੀ

-- 18 September,2018

ਵਿਆਨਾ— ਆਸਟ੍ਰੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਗਰਾਜ ‘ਚ ਮੰਗਲਵਾਰ ਨੂੰ ਟਰੇਨ ਤੇ ਬੱਸ ਦੀ ਟੱਕਰ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 11 ਹੋਰ ਲੋਕ ਜ਼ਖਮੀ ਹੋ ਗਏ। ਦੱਖਣੀ ਸੂਬੇ ਸਟੀਰੀਆ ਦੇ ਪੁਲਸ ਬੁਲਾਰੇ ਨੇ ਦੱਸਿਆ ਕਿ ਇਸ ਹਾਦਸੇ ‘ਚ ਇਕ ਵਿਅਕਤੀ ਦੀ ਘਟਨਾ ਵਾਲੀ ਥਾਂ ‘ਤੇ ਹੀ ਮੌਤ ਹੋ ਗਈ ਹੈ।
ਘਟਨਾ ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ। ਅਧਿਕਾਰੀਆਂ ਨੇ ਮ੍ਰਿਤਕਾਂ ਤੇ ਜ਼ਖਮੀਆਂ ਦਾ ਅੰਕੜਾ ਵਧਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ।

Facebook Comment
Project by : XtremeStudioz