Close
Menu

ਆਸਟ੍ਰੇਲੀਆਂ ਦੀਆਂ ਜੇਲਾਂ ‘ਚ ਸਿਗਰਟਨੋਸ਼ੀ ‘ਤੇ ਪਾਬੰਦੀ, ਕੈਦੀਆਂ ਨੇ ਕੀਤਾ ਵਿਰੋਧ ਪ੍ਰਦਰਸ਼ਨ

-- 01 July,2015

ਮੈਲਬੋਰਨ— ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ‘ਚ ਜੇਲਾਂ ‘ਚ ਸਿਗਰਟਨੋਸ਼ੀ ‘ਤੇ ਪਾਬੰਦੀ ਲਗਾਉਣ ਦਾ ਕੈਦੀਆਂ ਨੇ ਵਿਰੋਧ ਕੀਤਾ ਹੈ। ਸਰਕਾਰ ਨੇ ਇਸ ਕਦਮ ਦੇ ਵਿਰੋਧ ‘ਚ ਮੰਗਲਵਾਰ ਨੂੰ ਇਕ ਜੇਲ ਦੇ ਲਗਭਗ 300 ਕੈਦੀਆਂ ਨੇ ਪ੍ਰਦਰਸ਼ਨ ਕੀਤਾ। ਰਾਜ ਦੀਆਂ ਸਾਰੀਆਂ 14 ਜੇਲਾਂ ‘ਚ ਸਿਗਰਟਨੋਸ਼ੀ ‘ਤੇ ਪਾਬੰਦੀ ਬੁੱਧਵਾਰ, ਪਹਿਲੀ ਜੁਲਾਈ ਤੋਂ ਲਾਗੂ ਹੋ ਜਾਵੇਗੀ। ਇਥੋਂ ਦੀ ਇਕ ਅਖਬਾਰ ਮੁਤਾਬਕ, ਮੈਲਬੋਰਨ ਤੋਂ 20 ਕਿਲੋਮੀਟਰ ਦੂਰ ਵਿਕਟੋਰੀਆ ਦੇ ਰਾਵੇਨਹਾਲ ਦੀ ਮੈਟ੍ਰੋਪਾਲਿਟਨ ਰਿਮਾਂਡ ਸੈਂਟਰ ਜੇਲ ਦੇ ਕੈਦੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ‘ਚ ਕੈਦੀਆਂ ਨੇ ਨਕਾਬ ਪਹਿਨ ਕੇ ਜੇਲ ਦੇ ਅੰਦਰ ਕੰਪਲੈਕਸ ‘ਚ ਤੋੜ-ਭੰਨ ਕੀਤੀ।
ਪੁਲਸ ਅਧਿਕਾਰੀਆਂ ਨੇ ਜੇਲ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਕੈਦੀਆਂ ਨੂੰ ਜੇਲ ਦੇ ਬਾਹੀਰ ਕੰਪਲੈਕਸ ‘ਚ ਰੱਖਿਆ। ਵਿਰੋਧ ਪ੍ਰਦਰਸ਼ਨ ‘ਚ ਪਹਿਲਾਂ 60 ਕੈਦੀ ਹੀ ਸ਼ਾਮਿਲ ਸਨ, ਜਿਨ੍ਹਾਂ ‘ਚ ਬਾਅਦ ‘ਚ ਹੋਰ ਕੈਦੀ ਵੀ ਸ਼ਾਮਿਲ ਹੋ ਗਏ ਅਤੇ ਪ੍ਰਦਰਸ਼ਨਕਾਰੀ ਕੈਦੀਆਂ ਦੀ ਗਿਣਤੀ ਕਰੀਬ 300 ਪੁੱਜ ਗਈ। ਕੁਝ ਕੈਦੀ ਪਿਛਲੇ ਕੁਝ ਹਫਤਿਆਂ ਤੋਂ ਤੰਬਾਕੂ ਖਰੀਦਨ ‘ਚ ਅਸਮਰਥ ਸਨ, ਜਿਸ ਕਾਰਨ ਤਣਾਅ ਵੱਧ ਗਿਆ ਸੀ।

Facebook Comment
Project by : XtremeStudioz