Close
Menu

ਆਸਟ੍ਰੇਲੀਆਈ ਦਰਸ਼ਕਾਂ ਨੂੰ ਪਸੰਦ ਹੈ ਗੀਤ-ਡਾਂਸ ਨਾਲ ਸਜੀਆਂ ਫਿਲਮਾਂ: ਵਿੱਦਿਆ

-- 28 September,2013

ਮੁੰਬਈ,28 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਵਿੱਦਿਆ ਬਾਲਨ ਦਾ ਮੰਨਣਾ ਹੈ ਕਿ ਆਸਟ੍ਰੇਲੀਆਈ ਦਰਸ਼ਕਾਂ ਨੂੰ ਭਾਰਤੀ ਫਿਲਮਾਂ ਦੇ ਡਾਂਸ-ਸੰਗੀਤ ਦਾ ਫਾਰਮੂਲਾ ਪਸੰਦ ਹੈ। ਵਿੱਦਿਆ ਬਾਲਨ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬਰਨ (ਆਈ. ਐੱਫ. ਐੱਫ. ਐੱਮ) ਦੀ ਬਰਾਂਡ ਅੰਬੈਸਡਰ ਹੈ। ਵਿੱਦਿਆ ਬਾਲਨ ਤੀਜੀ ਵਾਰੀ ਕਿਸੇ ਫਿਲਮ ਫੈਸਟੀਵਲ ਦੀ ਬਰਾਂਡ ਅਬੈਸਡਰ ਬਣੀ ਹੈ। ਵਿੱਦਿਆ ਨੇ ਕਿਹਾ, ”ਸਾਡੀਆਂ ਫਿਲਮਾਂ ਦੇ ਨਾਚ ਗਾਣੇ ਉਨ੍ਹਾਂ ਨੂੰ ਬਹੁਤ ਪਸੰਦ ਹਨ ਜਿਹੜਾ ਕਿ ਉਨ੍ਹਾਂ ਦੀਆਂ ਫਿਲਮਾਂ ‘ਚ ਨਹੀਂ ਹੁੰਦੇ। ਨਾਲ ਹੀ ਮਨੁੱਖੀ ਕਹਾਣੀ ਵੀ ਉਨ੍ਹਾਂ ਦੇ ਦਿਲਾਂ ਨੂੰ ਛੂ ਜਾਂਦੀ ਹੈ। ਇਹ ਜਾਣ ਕੇ ਉਸ ਨੂੰ ਵਧੀਆ ਲੱਗਦਾ ਹੈ ਕਿ ਉਨ੍ਹਾਂ ਨੂੰ ਸਾਡੀਆਂ ਫਿਲਮਾਂ ਪਸੰਦ ਹਨ।” ਵਿੱਦਿਆ ਨੇ ਕਿਹਾ ਇਹ ਫਿਲਮ ਫੈਸਟੀਵਲ ਦੋਹਾਂ ਦੇਸ਼ਾਂ ‘ਚ ਵੱਧਦੇ ਸੱਭਿਆਚਾਰ ਸੰਬੰਧਾਂ ਦਾ ਨਤੀਜਾ ਹੈ।

Facebook Comment
Project by : XtremeStudioz