Close
Menu

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਕਿਹਾ, ਹਵਾਈ ਅੱਡਿਆਂ ‘ਤੇ ਰੋਕੇ ਗਏ 7 ਜਹਾਦੀ ਸ਼ੱਕੀ

-- 21 August,2015

ਕੈਨਬਰਾ- ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ 7 ਨੌਜਵਾਨ ਆਸਟ੍ਰੇਲੀਆ ਨਾਗਰਿਕਾਂ ਨੂੰ ਹਾਲ ਹੀ ‘ਚ ਦੇਸ਼ ਛੱਡਣ ਨਾਲ ਇਸ ਸ਼ੱਕ ਦੇ ਕਾਰਨ ਰੋਕ ਦਿੱਤਾ ਗਿਆ ਹੈ ਕਿ ਉਨ੍ਹਾਂ ਦਾ ਇਰਾਦਾ ਪੱਛਮੀ ਏਸ਼ੀਆ ਜਾ ਕੇ ਅੱਤਵਾਦੀਆਂ ਨਾਲ ਜੁੜ ਜਾਣ ਦਾ ਸੀ।
ਪ੍ਰਧਾਨ ਮੰਤਰੀ ਟੋਨੀ ਏਬਟ ਨੇ ਪੱਤਰਕਾਰਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ 7 ਲੋਕ ਕੌਣ ਹਨ ਅਤੇ ਉਨ੍ਹਾਂ ਨੂੰ ਕਦੋਂ ਅਤੇ ਕਿਥੇ ਗ੍ਰਿਫਤਾਰ ਕੀਤਾ ਗਿਆ? ਖਬਰਾਂ ਮੁਤਾਬਕ ਸੀਰੀਆ ਅਤੇ ਇਰਾਕਜਾਣ ਲਈ ਆਸਟ੍ਰੇਲੀਆ ਛੱਡਣ ਦੀ ਕੋਸ਼ਿਸ਼ ਕਰ ਰਹੇ ਸ਼ੱਕੀ ਜਹਾਦੀਆਂ ਦੇ ਸਭ ਤੋਂ ਵੱਡੇ ਗਰੁੱਪ ਨੂੰ 12 ਅਗਸਤ ਨੂੰ ਸਿਡਨੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅਧਿਕਾਰੀਆਂ ਨੇ ਰੋਕ ਲਿਆ। ਇਸ ਗਰੁੱਪ ‘ਚ 5 ਲੋਕ ਸਨ। ਸਰਹੱਦ ਸੁਰੱਖਿਆ ਮੰਤਰੀ ਪੀਟਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ 12 ਅਗਸਤ ਨੂੰ ਹਵਾਈ ਅੱਡੇ ‘ਤੇ ‘ਇਕ ਘਟਨਾ’ ਹੋਈ ਹੈ ਪਰ ਉਨ੍ਹਾਂ ਨੇ ਜਾਂਚ ਜਾਰੀ ਹੋਣ ਦੇ ਕਾਰਨ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ। ਆਸਟ੍ਰੇਲੀਆ ਨੇ ਪਿਛਲੇ ਸਾਲ ਤੋਂ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੇ ਅੱਤਵਾਦਰੋਧੀ ਇਕਾਈਆਂ ਤਾਇਨਾਤ ਕਰ ਰੱਖੀਆਂ ਹਨ।

Facebook Comment
Project by : XtremeStudioz