Close
Menu

ਆਸਟ੍ਰੇਲੀਆ ਖਿਲਾਫ ਜਿੱਤ ਦੀ ਲੜੀ ਬਰਕਰਾਰ ਰੱਖਣ ਉਤਰੇਗੀ ਟੀਮ ਇੰਡੀਆ

-- 18 October,2013

India's team celebrate after a review for the dismissal of England's Bell during their ICC Champions Trophy final match at Edgbaston cricket ground in Birminghamਮੋਹਾਲੀ ,18 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਜੈਪੁਰ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਆਤਮ ਵਿਸ਼ਵਾਸ ਨਾਲ ਭਾਰਤੀ ਟੀਮ ਆਸਟ੍ਰੇਲੀਆ ਖਿਲਾਫ ਸ਼ਨੀਵਾਰ ਨੂੰ ਤੀਜਾ ਇਕ ਦਿਵਸੀ ਕ੍ਰਿਕਟ ਮੈਚ ‘ਚ ਇਸ ਲੜੀ ਨੂੰ ਕਾਇਮ ਰੱਖਣ ਉਤਰੇਗੀ। ਦੂਜੇ ਮੈਚ ‘ਚ ਵਨ-ਡੇ ਕ੍ਰਿਕਟ ਦੇ ਇਤਿਹਾਸ ‘ਚ ਦੂਜੇ ਟੀਚੇ ਦਾ ਪਿੱਛਾ ਕਰਦੇ ਹੋਏ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ਦਾ ਇਰਾਦਾ ਪੀ.ਸੀ.ਏ. ਸਟੇਡੀਅਮ ‘ਤੇ ਵੀ ਧੂਮ ਧੜੱਕਾ ਜਾਰੀ ਰੱਖਣ ਦਾ ਹੋਵੇਗਾ। ਦੂਜੇ ਪਾਸੇ ਜਾਰਜ ਬੇਲੀ ਦੀ ਟੀਮ ਦੂਜੇ ਮੈਚ ‘ਚ ਮਿਲੀ ਹਾਰ ਦੇ ਦੁੱਖ ਨੂੰ ਭੁੱਲ ਕੇ ਜਿੱਤ ਦੀ ਰਾਹ ‘ਤੇ ਪਰਤਣਾ ਚਾਹੁੰਦੀ ਹੈ। ਭਾਰਤ ਨੂੰ ਦੂਜੇ ਵਨ-ਡੇ ‘ਚ 44 ਓਵਰ ਵਿਚ 360 ਦੌੜਾਂ ਬਣਾਈਆਂ ਸਨ ਪਰ ਧਵਨ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੀ ਤ੍ਰੀਮੂਰਤੀ ਨੇ ਸਾਬਿਤ ਕਰ ਦਿੱਤਾ ਕਿ ਜਦ ਉਹ ਆਪਣੇ ਰੰਗ ‘ਚ ਹੋਵੇ ਤਾਂ ਕੋਈ ਟੀਚਾ ਛੋਟਾ ਪੈ ਜਾਵੇਗਾ। ਤਿੰਨਾਂ ਨੇ ਆਸਟ੍ਰੇਲੀਆ ਗੇਂਦਬਾਜੀ ਨੂੰ ਨੇਸਤਨਾਬੂਦ ਕਰਕੇ ਭਾਰਤ ਨੂੰ ਸ਼ਾਨਦਾਰ ਜਿੱਤ ਦਵਾਈ। ਧਵਨ ਨੇ 95 ਦੌੜਾਂ ਦੀ ਪਾਰੀ ਖੇਡੀ ਜਦੋਂਕਿ ਰੋਹਿਤ ਨੇ 141 ਦੌੜਾਂ ਬਣਾਈਆਂ। ਬੇਲੀ ਨੇ ਜੈਪੁਰ ਮੈਚ ਤੋਂ ਬਾਅਦ ਪ੍ਰੈਸ ਕਾਨਫਰੰਸ ‘ਚ ਕਿਹਾ ਸੀ ਕਿ ਭਾਰਤ ਦਾ ਪਹਿਲਾ ਸੱਤ ਬੱਲੇਬਾਜ਼ਾ ਦਾ ਕੋਈ ਮੁਕਾਬਲਾ ਨਹੀਂ।

Facebook Comment
Project by : XtremeStudioz