Close
Menu

ਆਸਟ੍ਰੇਲੀਆ ‘ਚ ਮਰਸੀਆ ਚੱਕਰਵਾਤ ਨਾਲ 1500 ਮਕਾਨ ਤਬਾਹ

-- 23 March,2015

ਮੈਕੇ (ਆਸਟ੍ਰੇਲੀਆ), ਆਸਟ੍ਰੇਲੀਆਈ ਅਧਿਕਾਰੀਆਂ ਨੇ ਅੱਜ  ਕਿਹਾ ਕਿ ਮਰਸੀਆ ਚੱਕਰਵਾਤ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ। ਕਵੀਂਸਲੈਂਡ ਸੂਬੇ ‘ਚ ਚੱਕਰਵਾਤ  ਕਾਰਨ 1500 ਮਕਾਨ ਤਬਾਹ ਹੋ ਗਏ ਅਤੇ ਹਜ਼ਾਰਾਂ ਲੋਕ ਹਨੇਰੇ ‘ਚ ਰਹਿਣ ਲਈ ਮਜਬੂਰ ਹਨ। ਬੀਤੇ ਸ਼ੁੱਕਰਵਾਰ ਨੂੰ ਕੁਝ ਘੰਟਿਆਂ ਅੰਦਰ ਉੱਤਰੀ ਆਸਟ੍ਰੇਲੀਆ ਦੇ ਸਮੁੰਦਰੀ ਕੰਢਿਆਂ ਨੂੰ ਦੋ ਚੱਕਰਵਾਤਾਂ ਨੇ ਛੂਹਿਆ। ਪਹਿਲਾ ਚੱਕਰਵਾਰ ਲੈਮ ਸੀ ਪਰ ਦੂਸਰਾ ਚੱਕਰਵਾਤੀ ਤੂਫਾਨ ਮਰਸੀਆ ਨੇ 500 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਡਾਰਵਿਨ ਦੇ ਪੂਰਬੀ ਸਮੁੰਦਰੀ ਕੰਢੇ  ਨੂੰ ਛੂਹਿਆ। ਕਈ ਇਲਾਕਿਆਂ ‘ਚ ਬਿਜਲੀ ਬੰਦ ਹੋ ਗਈ ਅਤੇ ਟੈਲੀਫੋਨ ਲਾਈਨਾਂ ਠੱਪ ਪਈਆਂ ਹਨ ਜਿਨ੍ਹਾਂ ਨੂੰ ਠੀਕ ਕਰਨ ਦਾ ਬਿਜਲੀ ਅਤੇ ਟੈਲੀਫੋਨ ਕੰਪਨੀਆਂ ਯਤਨ ਕਰ ਰਹੀਆਂ ਹਨ।

Facebook Comment
Project by : XtremeStudioz