Close
Menu

ਆਸਟ੍ਰੇਲੀਆ ਦੇ ਜੰਗਲਾਂ ‘ਚ ਅੱਗ ਦਾ ਕਹਿਰ, 26 ਘਰ ਸੜ ਕੇ ਸੁਆਹ

-- 05 January,2015

ਐਡੀਲੇਡ- ਆਸਟ੍ਰੇਲੀਆ ਦੇ ਦੱਖਣੀ-ਮੱਧ ਸੂਬੇ ਦੱਖਣੀ ਆਸਟ੍ਰੇਲੀਆ ਦੀ ਰਾਜਧਾਨੀ ਐਡੀਲੇਡ ਦੇ ਜੰਗਲਾਂ ‘ਚ ਅੱਗ ਲੱਗਣ ਕਾਰਨ 26 ਘਰ ਸੜ ਕੇ ਸੁਆਹ ਹੋ ਗਏ ਹਨ। ‘ਐਡੀਲੇਡ ਨਾਊ’ ਦੀ ਰਿਪੋਰਟ ਮੁਤਾਬਕ ਦੱਖਣੀ ਆਸਟ੍ਰੇਲੀਆ ਦੀ ਸਰਕਾਰ ਦੇ ਮੁਖੀ ਜੇ ਵੀਥੇਰਿਲ ਨੇ ਸੋਮਵਾਰ ਨੂੰ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਅੱਗ ਲੱਗਣ ਕਾਰਨ 41 ਘਰ ਸੜ ਕੇ ਸੁਆਹ ਹੋ ਗਏ ਹਨ ਅਤੇ 29 ਲੋਕ, ਮੁੱਖ ਤੌਰ ‘ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਜ਼ਖਮੀ ਹੋ ਗਏ ਹਨ। ਉਨ੍ਹਾਂ ਨੇ ਦੱਸਿਆ ਕਿ 37 ਪਰਿਵਾਰਾਂ ਨੂੰ ਰਹਿਣ ਲਈ  ਕੱਚੇ ਤੌਰ ‘ਤੇ ਘਰ ਮੁਹੱਈਆ ਕਰਵਾਏ ਗਏ ਹਨ। ਵੀਥੋਰਿਲ ਨੇ ਦੱਸਿਆ ਕਿ ਅੱਗ ਲਗਾਤਾਰ ਵਧ ਰਹੀ ਹੈ, ਜਿਸ ਨਾਲ ਖਤਰਾ ਬਣਿਆ ਹੋਇਆ ਹੈ। ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਮੁਲਾਜ਼ਮ ਮੁਸ਼ੱਕਤ ਕਰ ਰਹੇ ਹਨ। ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।

Facebook Comment
Project by : XtremeStudioz