Close
Menu

ਆਸਟ੍ਰੇਲੀਆ ਦੇ ਜੰਗਲਾਂ ‘ਚ ਲੱਗੀ ਅੱਗ ਬੇਕਾਬੂ, ਹਵਾਈ ਜਹਾਜ਼ ਹਾਦਸਾਗ੍ਰਸਤ

-- 25 October,2013

ਸਿਡਨੀ—ਆਸਟ੍ਰੇਲੀਆ ਦੀ ਰਾਜਧਾਨੀ ਸਿਡਨੀ ਦੇ ਨੇੜੇ ਜੰਗਲਾਂ ‘ਚ ਲੱਗੀ ਭਿਆਨਕ ਅੱਗ ਲਗਾਤਾਰ ਗੁਆਂਢੀ ਖੇਤਰਾਂ ‘ਚ ਫੈਲ ਦੀ ਜਾ ਰਹੀ ਹੈ। ਅੱਗ ‘ਤੇ ਕਾਬੂ ਪਾਉਣ ਲਈ ਹੁਣ ਹਵਾਈ ਜਹਾਜ਼ਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਨਿਊ ਸਾਊਥ ਵੇਲਸ ਦੇ 55 ਨਵੇਂ ਇਲਾਕਿਆਂ ਨੂੰ ਜੰਗਲਾਂ ‘ਚ ਲੱਗੀ ਅੱਗ ਨੇ ਆਪਣੀ ਲਪੇਟ ‘ਚ ਲੈ ਲਿਆ ਹੈ। ਰਰਲ ਫਾਇਰ ਸਰਵਿਸਜ਼ ( ਆਰ. ਐੱਫ.ਐੱਸ.) ਦੀ ਮਹਿਲਾ ਬੁਲਾਰੇ ਨਤਾਲੀ ਸਾਂਡਰਸ ਨੇ ਕਿਹਾ ਕਿ ਲਗਾਤਾਰ ਵਧ ਰਹੀ ਗਰਮੀ ਨਾਲ ਅੱਗ ‘ਤੇ ਕਾਬੂ ਪਾਉਣ ‘ਚ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਬੁਲਾਰੇ ਨੇ ਕਿਹਾ ਕਿ ਵੀਰਵਾਰ ਨੂੰ ਮੌਸਮ ਬਾਕੀ ਦਿਨਾਂ ਦੀ ਤੁਲਨਾ ਦੇ ਮੁਕਾਬਲੇ ਠੰਡਾ ਸੀ ਅਤੇ ਹਵਾ ਵੀ ਹੌਲੀ-ਹੌਲੀ ਚੱਲ ਰਹੀ ਸੀ ਪਰ ਉਹ ਦੱਸਣਾ ਮੁਸ਼ਕਲ ਹੋਵੇਗਾ ਕਿ ਇਸ ਅੱਗ ‘ਤੇ ਕਦੋਂ ਤੱਕ ਕਾਬੂ ਪਾਇਆ ਜਾ ਸਕੇਗਾ। ਨਿਊ ਸਾਊਥ ਵੇਲਸ ‘ਚ ਹੁਣ ਤੱਕ ਕਰੀਬ 200 ਘਰਾਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਬੁਲਾਰੇ ਅਨੁਸਾਰ ਸਿਡਨੀ ਦੇ ਬਾਹਰੀ ਇਲਾਕੇ ‘ਚ ਫੈਲੀ ਇਸ ਅੱਗ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਹਵਾਈ ਜਹਾਜ਼ ਨਾਲ ਅੱਗ ਬੁਝਾਉਣ ਦੇ ਕੰਮ ‘ਚ ਜੁਟੇ ਇਕ ਹਵਾਈ ਜਹਾਜ਼ ਬੁਡਵਾਂਗ ਰਾਸ਼ਟਰੀ ਉਡਾਣ ‘ਚ ਹਾਦਸਾਗ੍ਰਸਤ ਹੋ ਗਿਆ। ਇਹ ਖੇਤਰ ਦੁਰਹ ਪਹਾੜੀ ਅਤੇ ਸੰਘਣੇ ਜੰਗਲਾਂ ਨਾਲ ਘਿਰਿਆ ਹੋਇਆ ਹੈ। ਅੱਗ ਬੁਝਾਉਣ ‘ਚ ਜੁਟੇ ਅੱਗ ਬੁਝਾਊ ਕਰਮੀਆਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਤੇਜ਼ ਰਫਤਾਰ ਨਾਲ ਚੱਲ ਰਹੀਆਂ ਹਵਾਵਾਂ ਤੋਂ ਹੈ ਜੋ ਲਗਾਤਾਰ ਬਲੂ ਮਾਊਂਟੇਨ ‘ਚ ਲੱਗੀ ਅੱਗ ਭੜਕ ਰਹੀ ਹੈ। ਆਸਟ੍ਰੇਲੀਆ ‘ਚ ਲੱਗੀ ਅੱਗ ਨਾਲ ਲਗਭਗ 1600 ਕਿਲੋਮੀਟਰ ਦੇ ਖੇਤਰ ‘ਚ ਫੈਲੇ ਤਿੰਨ ਲੱਖ ਏਕੜ ਜੰਗਲ ਤਬਾਹ ਹੋ ਗਏ ਹਨ।

Facebook Comment
Project by : XtremeStudioz