Close
Menu

ਆਸਟ੍ਰੇਲੀਆ ਦੇ ਟੈਸਟ ਗੇਂਦਬਾਜ਼ੀ ਕੋਚ ਬਣੇ ਮੈਕਡਰਮਟ

-- 17 October,2013

ਸਿਡਨੀ- ਸਾਬਕਾ ਤੇਜ਼ ਗੇਂਦਬਾਜ਼ ਕ੍ਰੇਗ ਮੈਡਕਡਰਮਟ ਨੂੰ ਵੀਰਵਾਰ ਨੂੰ ਆਸਟ੍ਰੇਲੀਆਈ ਟੈਸਟ ਟੀਮ ਦਾ ਗੇਂਦਬਾਜ਼ੀ ਕੋਚ ਬਣਾਇਆ ਗਿਆ। ਮੈਕਡਰਮਟ ਨੇ ਮਈ 2012 ‘ਚ ਇਕ ਸਾਲ ਦੇ ਸਫਲ ਕਾਰਜਕਾਲ ਤੋਂ ਬਾਅਦ ਅਹੁਦੇ ਤੋਂ ਅਸਤੀਫਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਉਹ ਉਸ ਸਮੇਂ ਵਨਡੇ ਅਤੇ ਟੀ-20 ਟੀਮ ਦੇ ਵੀ ਗੇਂਦਬਾਜ਼ੀ ਕੋਚ ਸਨ ਪਰ ਉਨ੍ਹਾਂ ਨੇ ਕਿਹਾ ਸੀ ਕਿ ਵੱਧ ਯਾਤਰਾਵਾਂ ਨਾਲ ਉਹ ਪਰਿਵਾਰ ਨੂੰ ਸਮਾਂ ਨਹੀਂ ਦੇ ਪਾਉਂਦੇ। ਹੁਣ ਉਨ੍ਹਾਂ ਨੂੰ ਸਿਰਫ ਟੈਸਟ ਟੀਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਉੱਥੇ ਹੀ ਅਲੀ.ਦੇ. ਵਿੰਟਰ ਸੀਮੀਤ ਓਵਰਾਂ ਦੇ ਗੇਂਦਬਾਜ਼ੀ ਕੋਚ ਹੋਣਗੇ। ਮੈਕਡਰਮਟ ਨੇ ਕਿਹਾ ਕਿ ਏਸ਼ੇਜ਼ ਤੋਂ ਪਹਿਲਾਂ ਇਹ ਵੱਡੀ ਜ਼ਿੰਮੇਵਾਰੀ ਹੈ ਅਤੇ ਮੈਂ ਗੇਂਦਬਾਜ਼ਾਂ ਨੂੰ ਇਸ ਚੁਣੌਤੀ ਲਈ ਤਿਆਰ ਕਰਨ ‘ਤੇ ਪੂਰੀ ਮਿਹਨਤ ਕਰਾਂਗਾ।

Facebook Comment
Project by : XtremeStudioz