Close
Menu

ਆਸਟ੍ਰੇਲੀਆ ਦੇ ਸਾਬਕਾ ਪੀ. ਐੱਮ. ਟਰਨਬੁੱਲ ਸੰਸਦ ਤੋਂ ਦੇਣਗੇ ਅਸਤੀਫਾ

-- 28 August,2018

ਕੈਨਬਰਾ — ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਕਿਹਾ ਹੈ ਕਿ ਉਹ ਸੰਸਦ ਦੀ ਮੈਂਬਰਸ਼ਿਪ ਤੋਂ ਸ਼ੁੱਕਰਵਾਰ ਨੂੰ ਅਸਤੀਫਾ ਦੇ ਦੇਣਗੇ। ਇਕ ਨਿਊਜ਼ ਚੈਨਲ ਨੇ ਸਥਾਨਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਨੂੰ ਦੱਸਿਆ ਕਿ ਟਰਨਬੁੱਲ ਨੇ ਪਾਰਟੀ ਦੇ ਵਿਰੋਧੀ ਧਿਰ ਵਲੋਂ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।

ਦੱਸਣਯੋਗ ਹੈ ਕਿ ਟਰਨਬੁੱਲ ਦੀ ਥਾਂ ‘ਤੇ ਸਕੋਟ ਮੋਰੀਸਨ ਨੂੰ ਪਿਛਲੇ ਹਫਤੇ ਨਵਾਂ ਪ੍ਰਧਾਨ ਮੰਤਰੀ ਚੁਣਿਆ। ਪਾਰਟੀ ਅੰਦਰ ਹੋਈਆਂ ਚੋਣਾਂ ਵਿਚ ਸਕੋਟ 40 ਦੇ ਮੁਕਾਬਲੇ 45 ਵੋਟਾਂ ਨਾਲ ਜਿੱਤੇ ਸਨ। ਇਸ ਅਹੁਦੇ ਦੀ ਦੌੜ ‘ਚ ਟਰਨਬੁੱਲ ਦੀ ਸਹਿਯੋਗੀ ਅਤੇ ਵਿਦੇਸ਼ ਮੰਤਰੀ ਜੂਲੀ ਬਿਸ਼ਪ ਸੀ। ਓਧਰ ਟਰਨਬੁੱਲ ਨੇ ਕਿਹਾ ਕਿ ਹਾਲ ਦੀਆਂ ਘਟਨਾਵਾਂ ਤੋਂ ਆਸਟ੍ਰੇਲੀਆਈ ਲੋਕ ਹੈਰਾਨੀ ਵਿਚ ਹਨ। ਟਰਨਬੁੱਲ ਦੇ ਅਸਤੀਫੇ ਤੋਂ ਖਾਲੀ ਹੋਈ ਸੀਟ ‘ਤੇ ਉੱਪ ਚੋਣ ਕਰਾਉਣੀ ਪਵੇਗੀ, ਜਿਸ ਨਾਲ ਮੋਰੀਸਨ ਨੂੰ ਸੰਸਦ ਵਿਚ ਹਾਸਲ ਬਹੁਮਤ ਖਤਰੇ ਵਿਚ ਪੈ ਸਕਦਾ ਹੈ।

Facebook Comment
Project by : XtremeStudioz