Close
Menu

ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਰੱਡ ਵਲੋਂ ਸਿਆਸਤ ਨੂੰ ਅਲਵਿਦਾ

-- 13 November,2013

ਮੈਲਬੋਰਨ ,13 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਕੈਵਿਨ ਰੱਡ ਨੇ ਅੱਜ ਇਕ ਸਖਤ ਫੈਸਲਾ ਲੈਂਦਿਆਂ ਸਿਆਸਤ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਦਿੱਤਾ। ਸੰਸਦ ‘ਚ ਆਪਣੇ ਭਾਸ਼ਣ ਦੌਰਾਨ ਸੰਬੋਧਨ ਕਰਦਿਆਂ ਕੈਵਿਨ ਨੇ ਕਿਹਾ ਕਿ ਉਹ ਇਸ ਹਫਤੇ ਤੋਂ ਅੱਗੇ ਸਿਆਸਤ ਨਾਲ ਕੋਈ ਸੰਬੰਧ ਨਹੀਂ ਰੱਖੇਗਾ। ਸ੍ਰੀ ਰੱਡ ਜਿਹੜੇ ਕਿ ਦੋ ਵਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ, ਨੇ ਕਿਹਾ ਕਿ ਉਹ ਸਿਆਸਤ ਤੋਂ ਦੂਰ ਰਹਿ ਕੇ ਆਪਣਾ ਬਾਕੀ ਦਾ ਜੀਵਨ ਆਪਣੀ ਪਤਨੀ ਨਾਲ ਨਿੱਜੀ ਅਤੇ ਇਕਾਂਤ ਰੂਪ ‘ਚ ਗੁਜ਼ਾਰਨਾ ਚਾਹੁੰਦੇ ਹਨ। ਆਪਣੇ ਭਾਵੁਕਤਾ ਭਰੇ ਭਾਸ਼ਣ ‘ਚ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਇਕ ਵੱਡੀਆਂ ਪ੍ਰਾਪਤੀਆਂ ਵਾਲਾ ਦੇਸ਼ ਹੈ, ਜਿਸ ‘ਚ ਮੌਕਿਆਂ ਦੀ ਬਹੁਤਾਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਇਕ ਡੇਅਰੀ ਫਾਰਮ ਚਲਾਉਣ ਵਾਲੇ ਕਿਸਾਨ ਦੇ ਘਰ ਜਨਮ ਲਿਆ ਅਤੇ ਬਾਅਦ ‘ਚ ਦੇਸ਼ ਦੇ ਚੋਟੀ ਦੇ ਅਹੁਦੇ ‘ਤੇ ਪਹੁੰਚੇ। ਸਦਨ ‘ਚ ਮੌਜੂਦਾ ਪ੍ਰਧਾਨ ਮੰਤਰੀ ਟੋਨੀ ਐਬਟ ਨੇ ਕੈਵਿਨ ਰੱਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਮਹਾਨ ਪ੍ਰਾਪਤੀਆਂ ਦੇ ਸਿਰਜਕ ਰਹੇ ਹਨ। ਇਸ ਲਈ ਦੇਸ਼ ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਭੁਲਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਮੈਂ ਇਸ ਮਹਾਨ ਨੇਤਾ ਨੂੰ ਸਜਦਾ ਕਰਦਾ ਹਾਂ। ਜ਼ਿਕਰਯੋਗ ਹੈ ਕਿ ਕੈਵਿਨ ਰੱਡ ਵਲੋਂ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਿਆਂ ਹੀ ਪੂਰਾ ਸਦਨ ਭਾਵੁਕ ਹੋ ਗਿਆ ਅਤੇ ਸਭ ਨੇ ਉਨ੍ਹਾਂ ਨੂੰ ਨਿੱਘਾ ਸਤਿਕਾਰ ਦਿੱਤਾ।

Facebook Comment
Project by : XtremeStudioz