Close
Menu

ਆਸਟ੍ਰੇਲੀਆ ਨੂੰ ਹਲਕੇ ‘ਚ ਲੈਣ ਦੀ ਗਲਤੀ ਨਹੀਂ ਕਰਾਂਗੇ : ਰੋਹਿਤ

-- 10 October,2013

ਰਾਜਕੋਟ – ਆਈ. ਪੀ. ਐੱਲ. ਦੀ ਟੀਮ ਮੁੰਬਈ ਇੰਡੀਅਨਜ਼ ਨੂੰ ਚੈਂਪੀਅਨ ਬਣਾਉਣ ਵਾਲੇ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕਿਹਾ ਹੈ ਕਿ ਭਾਰਤੀ ਖਿਡਾਰੀਆਂ ਦਾ ਆਸਟ੍ਰੇਲੀਆ ਨੂੰ ਵਨ ਡੇ ਸੀਰੀਜ਼ ਵਿਚ ਹਲਕੇ ਵਿਚ ਲੈਣਾ ਭਾਰੀ ਗਲਤੀ ਸਾਬਤ ਹੋ ਸਕਦੀ ਹੈ। ਰੋਹਿਤ ਨੇ ਕਿਹਾ, ”ਆਸਟ੍ਰੇਲੀਆ ਬਹੁਤ ਮਜ਼ਬੂਤ ਟੀਮ ਹੈ ਤੇ ਉਸ ਨੂੰ ਆਈ. ਪੀ. ਐੱਲ. ਤੇ ਚੈਂਪੀਅਨਜ਼ ਲੀਗ ਵਿਚ ਖੇਡਣ ਦਾ ਚੰਗਾ ਅਨੁਭਵ ਹੈ। ਉਹ ਸਾਡੇ ਹਾਲਾਤ ਤੋਂ ਚੰਗੀ ਤਰ੍ਹਾਂ ਜਾਣੂ ਹਨ ਤੇ ਅਜਿਹੇ ਵਿਚ ਉਨ੍ਹਾਂ ਨੂੰ ਹਲਕੇ ਵਿਚ ਲੈਣ ਦੀ ਭੁੱਲ ਅਸੀਂ ਨਹੀਂ ਕਰ ਸਕਦੇ।”

Facebook Comment
Project by : XtremeStudioz