Close
Menu

ਆਸਟ੍ਰੇਲੀਆ ਨੇ ਇੰਡੋਨੇਸ਼ੀਆ ਤੋਂ ਆਪਣਾ ਰਾਜਦੂਤ ਵਾਪਸ ਬੁਲਾਇਆ

-- 30 April,2015

ਸਿਡਨੀ— ਆਸਟ੍ਰੇਲੀਆ ਡਰੱਗ ਤਸਕਰੀ ਦੇ ਦੋਸ਼ ‘ਚ ਇੰਡੋਨੇਸ਼ੀਆ ਵੱਲੋਂ ਉਸ ਦੇ ਦੋ ਨਾਗਰਿਕਾਂ ਨੂੰ ਮੌਤ ਦੀ ਸਜਾ ਦਿੱਤੇ ਜਾਣ ਦੇ ਵਿਰੋਧ ‘ਚ ਉਥੋਂ ਆਪਣਾ ਰਾਜਦੂਤ ਵਾਪਸ ਬੁਲਾ ਰਿਹਾ ਹੈ। ਪ੍ਰਧਾਨ ਮੰਤਰੀ ਟੋਨੀ ਐਬਟ ਨੇ ਕਿਹਾ ਹੈ ਕਿ ਲੱਖ ਅਪੀਲ ਦੇ ਬਾਵਜੂਦ ਵੀ ਇੰਡੋਨੇਸ਼ੀਆਈ ਸਰਕਾਰ ਨੇ ਡਰੱਗ ਤਸਕਰੀ ਦੇ ਦੋਸ਼ ‘ਚ ਦੋ ਨਾਗਰਿਕਾਂ ਨੂੰ ਮੌਤ ਦੀ ਸਜਾ ਦੇ ਦਿੱਤੀ। ਇੰਡੋਨੇਸ਼ੀਆ ਦੇ ਇਸ ਕਦਮ ਦੇ ਵਿਰੋਧ ‘ਚ ਉਹ ਆਪਣਾ ਰਾਜਦੂਤ ਵਾਪਸ ਬੁਲਾ ਰਹੇ ਹਨ। ਐਬਟ ਨੇ ਕਿਹਾ ਕਿ ਅਸੀਂ ਇੰਡੋਨੇਸ਼ੀਆ ਸਰਕਾਰ ਨੂੰ ਅਪੀਲ ਕੀਤੀ ਸੀ ਪਰ ਇਹ ਕਹਿੰਦੇ ਹੋਏ ਸਾਨੂੰ ਬੇਹਤ ਦੁਖ ਹੋ ਰਿਹਾ ਹੈ ਕਿ ਉਸ ਨੇ ਸਾਡੀ ਇਕ ਨਾ ਸੁਣੀ ਅਤੇ ਸਾਡੇ ਨਾਗਰਿਕਾਂ ਦੀ ਅੱਜ ਤੜਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਨਾਲ ਸਾਡੇ ਸੰਬੰਧ ਪਹਿਲਾਂ ਵਰਗੇ ਨਹੀਂ ਰਹਿ ਸਕਦੇ।
ਉਨ੍ਹਾਂ ਕਿਹਾ ਕਿ ਮੈਂ ਇਹ ਜ਼ੋਰ ਦੇ ਕੇ ਕਹਿੰਦਾ ਹਾਂ ਕਿ ਦੋਹਾਂ ਦੇਸ਼ਾਂ ਦੇ ਸੰਬੰਧ ਬੇਹਦ ਮਹੱਤਵਪੂਰਨ ਹਨ ਪਰ ਇੰਡੋਨੇਸ਼ੀਆ ਦੇ ਇਸ ਕਦਮ ਨਾਲ ਸੰਬੰਧਾਂ ‘ਚ ਤਲਖੀ ਆਈ ਹੈ। ਸਾਡੇ ਨਾਗਰਿਕਾਂ ਮਿਉਰਾਨ ਸੁਕੂਮਰਾਨ ਅਤੇ ਐਂਡਰੀਊ ਚਾਨ ਅਤੇ ਕੋਈ ਹੋਰ ਦੇਸ਼ਾਂ ਦੇ 6 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਵਿਦੇਸ਼ ਮੰਤਰੀ ਜੂਲੀ ਵਿਸ਼ਪ ਨੇ ਕਿਹਾ ਹੈ ਕਿ ਰਾਜਦੂਤ ਪਾਲ ਗਿਬਸਨ ਇਸ ਦੇ ਅੰਤ ‘ਚ ਇੰਡੋਨੇਸ਼ੀਆ ਛੱਡ ਦੇਣਗੇ।

Facebook Comment
Project by : XtremeStudioz