Close
Menu

ਆਸਟ੍ਰੇਲੀਆ ਫੈਡਰਲ ਚੋਣਾਂ 7 ਸੰਤਬਰ ਨੂੰ, ਚੋਣ ਪ੍ਰਚਾਰ ਖਤਮ

-- 06 September,2013

election1-640x360

ਮੈਲਬੋਰਨ/ਸਿਡਨੀ ,6 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਮੁਲਕ ਦੀਆ 44ਵੀਆਂ ਪਾਰਲੀਮੈਂਟ ਚੋਣਾ ਹੋ ਰਹੀਆ ਹਨ ਅਤੇ ਚੋਣ ਪ੍ਰਚਾਰ ਬੰਦ ਹੋ ਚੁੱਕਾ ਹੈ, ਜਦੋਂ ਕਿ ਫੈਡਰਲ ਚੋਣਾਂ ਲਈ ਵੋਟਾਂ ਪੈਣ ਦਾ ਕੰਮ 7 ਸੰਤਬਰ ਨੂੰ ਹੋਵੇਗਾ। ਫੈਡਰਲ ਚੋਣਾਂ ‘ਚ ਕਾਫੀ ਪਾਰਟੀਆ ਚੋਣ ਮੈਦਾਨ ‘ਚ ਹਨ ਪਰ ਮੁੱਖ ਮੁਕਾਬਲਾ ਲੈਬਰ ਪਾਰਟੀ ਅਤੇ ਲਿਬਰਲ/ਨੈਸ਼ਨਲ ਪਾਰਟੀਆਂ ਦੇ ਵਿਚਕਾਰ ਹੈ। ਮੁਲਕ ਦੇ ਆਸਟ੍ਰੇਲੀਅਨ ਇਲੈਕਟੋਰਲ ਕਮਿਸ਼ਨ ਨੇ ਦੱਸਿਆ ਕਿ ਵੋਟਾਂ ਦੇ ਸਾਰੇ ਪ੍ਰੰਬਧ ਕਰ ਲਏ ਗਏ ਹਨ ਅਤੇ ਵੋਟਾਂ ਪੈਣ ਦਾ ਕੰਮ 7 ਸੰਤਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਹੋਵੇਗਾ। ਫੈਡਰਲ ਦੀਆ ਇਨ੍ਹਾਂ ਵੋਟਾਂ ‘ਚ ਪਾਰਲੀਮੈਂਟ ਦੇ ਹੇਠਲੇ ਸਦਨ ਦੀਆਂ 150 ਸੀਟਾ ਅਤੇ ਸੈਨੇਟ ਦੀਆਂ 36 ਸੀਟਾਂ ਲਈ ਚੋਣ ਹੋਵੇਗੀ, ਜਦੋਂ ਕਿ ਪਿਛਲੀ ਚੋਣ ‘ਚ ਲੇਬਰ ਅਤੇ ਲਿਬਰਲ/ਨੈਸ਼ਨਲ ਗਠਜੋੜ ਨੇ 72-72 ਸੀਟਾਂ ਜਿੱਤੀਆਂ ਸਨ ਅਤੇ ਲੇਬਰ ਪਾਰਟੀ ਨੇ 2 ਆਜਦ ਅਤੇ ਇਕ ਗਰੀਨ ਪਾਰਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਸਰਕਾਰ ਬਣਾਈ ਸੀ। ਸ਼ਨੀਵਾਰ ਸ਼ਾਮ ਤੱਕ ਸਾਰੇ ਨਤੀਜੇ ਆ ਜਾਣਗੇ ਕਿ?ਕਿਹੜੀ ਪਾਰਟੀ ਸਿਰ ਜੇਤੂ ਤਾਜ ਸਜੇਗਾ, ਇਹ ਤਾਂ ਸਮਾਂ ਹੀ ਦੱਸੇਗਾ ਪਰ ਫਿਲਹਾਲ ਰਾਜਨੀਤਕ ਨੁੰਮਾਇਦਿਆਂ ਵਲੋਂ ਵੋਟਰਾਂ ਨੂੰ ਭਰਮਾਉਣ ਦੀਆਂ ਜੋੜ-ਤੋੜ ਕੋਸ਼ਿਸ਼ਾਂ ਜਾਰੀ ਹਨ।

Facebook Comment
Project by : XtremeStudioz