Close
Menu

ਆਸਮਾਨ ਤੋਂ ਬਾਅਦ ਹੁਣ ਨਦੀ ‘ਚ ਜਹਾਜ਼ ਹਾਦਸਾ, 400 ਤੋਂ ਜ਼ਿਆਦਾ ਜਾਨਾਂ ਲੱਗੀਆਂ ਦਾਅ ‘ਤੇ

-- 02 June,2015

ਬੀਜਿੰਗ— ਚੀਨ ਵਿਚ ਅੱਜ ਉਸ ਸਮੇਂ ਤ੍ਰਾਹ-ਤ੍ਰਾਹ ਮਚ ਗਈ ਜਦੋਂ ਯਾਂਗਤਸੀ ਨਦੀ ਵਿਚ ਆਏ ਚੱਕਰਵਾਤ ਦੀ ਲਪੇਟ ਵਿਚ ਇਕ ਜਹਾਜ਼ ਆ ਗਿਆ। ਇਸ ਜਹਾਜ਼ ਵਿਚ 400 ਤੋਂ ਜ਼ਿਆਦਾ ਲੋਕ ਸਵਾਰ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਬਜ਼ੁਰਗ ਦੱਸੇ ਜਾ ਰਹੇ ਹਨ। ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਕਾਰਨ ਬਚਾਅ ਕੋਸ਼ਿਸ਼ਾਂ ਵਿਚ ਰੁਕਾਵਟ ਪੇਸ਼ ਆ ਰਹੀ ਹੈ।
ਪ੍ਰਸ਼ਾਸਨ ਅਧਿਕਾਰੀਆਂ ਨੇ ਦੱਸਿਆ ਕਿ 458 ਲੋਕਾਂ ਨੂੰ ਲਿਜਾ ਰਿਹਾ ਦੋਂਗਫਾਂਗਝਿੰਸ਼ਿੰਗ ਜਾਂ ‘ਈਸਟਰਨ ਸਟਾਰ’ ਨਾਮੀ ਜਹਾਜ਼ ਨਾਨਜਿੰਗ ਦੇ ਚੋਂਗਚਿੰਗ ਜਾ ਰਿਹਾ ਸੀ। ਇਸ ਦੌਰਾਨ ਹੁਬੇਈ ਸੂਬੇ ਵਿਚ ਨਦੀ ਦੇ ਜਿਆਨਲੀ ਖੇਤਰ ਵਿਚ ਰਾਤ ਕਰੀਬ 9 ਵਜੇ 28 ਮਿੰਟ ‘ਤੇ ਡੁੱਬ ਗਿਆ।
ਜਦੋਂ ਇਹ ਹਾਦਸਾ ਹੋਇਆ, ਉਸ ਸਮੇਂ ਜ਼ਿਆਦਾਤਰ ਮੁਸਾਫਰ ਸੌਣ ਲਈ ਚਲੇ ਗਏ ਸਨ। ਕੈਪਟਨ ਅਤੇ ਇੰਜ਼ੀਨੀਅਰ ਸਮੇਤ 10 ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਕ ਸਥਾਨਕ ਅਖਬਾਰ ਨੇ ਮੌਸਮ ਵਿਗਿਆਨ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਜਿਆਨਲੀ ਖੇਤਰ ਵਿਚ 130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਤੇਜ਼ ਹਵਾਵਾਂ ਨੇ ਜਹਾਜ਼ ਨੂੰ ਪਲਟ ਦਿੱਤਾ। ਚੱਕਰਵਾਤ ਦੀ ਲਪੇਟ ਵਿਚ ਆਉਣ ਦੇ ਨਾਲ ਹੀ ਦੋ ਮਿੰਟਾਂ ਵਿਚ ਜਹਾਜ਼ ਡੁੱਬ ਗਿਆ।

Facebook Comment
Project by : XtremeStudioz