Close
Menu

ਆਸਾਰਾਮ ‘ਤੇ ਬਣੇਗੀ ਫਿਲਮ ‘ਚਲ ਗੁਰੂ ਹੋ ਜਾ ਸ਼ੁਰੂ’

-- 08 October,2013

ਮੁੰਬਈ-ਆਸਾਰਾਮ ਬਾਪੂ ਅੱਜ-ਕੱਲ ਫਿਲਮ ਜਗਤ ਲਈ ਪਸੰਦੀਦਾ ਵਿਸ਼ਾ ਬਣ ਗਿਆ ਹੈ। ਹਾਲ ਹੀ ਵਿਚ ਫਿਲਮਕਾਰ ਪ੍ਰਕਾਸ਼ ਝਾਅ ਨੇ ਆਸਾਰਾਮ ‘ਤੇ ਕੇਂਦਰਿਤ ਫਿਲਮ ‘ਸਤਸੰਗ’ ਦੀ ਯੋਜਨਾ ਪ੍ਰਗਟਾਈ ਸੀ। ਹੁਣ ਖਬਰ ਹੈ ਕਿ ਆਸਾਰਾਮ ‘ਤੇ ਇਕ ਹੋਰ ਫਿਲਮ ‘ਚਲ ਗੁਰੂ ਹੋ ਜਾ ਸ਼ੁਰੂ’ ਬਣ ਰਹੀ ਹੈ। ਇਸ ਵਿਚ ਸੀਰੀਅਲ ‘ਆਫਿਸ ਆਫਿਸ’ ਵਿਚ ਪਾਂਡੇ ਜੀ ਦੇ ਕਿਰਦਾਰ ਨਾਲ ਪ੍ਰਸਿੱਧ ਹੇਮੰਤ ਪਾਂਡੇ ਆਸਾਰਾਮ ਦੀ ਕੇਂਦਰੀ ਭੂਮਿਕਾ ਵਿਚ ਹੈ।
ਇਸ ਬਾਰੇ ਪੁੱਛਣ ‘ਤੇ ਹੇਮੰਤ ਨੇ ਸਿੱਧੇ ਤੌਰ ‘ਤੇ ਤਾਂ ਆਸਾਰਾਮ ਦਾ ਨਾਂ ਨਹੀਂ ਲਿਆ, ਪਰ ਉਨ੍ਹਾਂ ਨੇ ਸਵੀਕਾਰ ਕੀਤਾ ਕਿ ‘ਚਲ ਗੁਰੂ ਹੋ ਜਾ ਸ਼ੁਰੂ’ ਵਿਚ ਕੇਂਦਰੀ ਭੂਮਿਕਾ ਨਿਭਾ ਰਹੇ ਹਨ। ਹੇਮੰਤ ਨੇ ਦੱਸਿਆ ਹੈ ਕਿ ਇਹ ਫਿਲਮ ਸਾਰੇ ਢੋਂਗੀ ਬਾਬਿਆਂ ‘ਤੇ ਕੇਂਦਰਿਤ ਪੂਰੀ ਤਰ੍ਹਾਂ ਕਾਮੇਡੀ ਫਿਲਮ ਹੈ। ਫਿਲਮ ਅਜਿਹੇ ਬਾਬਿਆਂ ਨੂੰ ਨੰਗਾ ਕਰੇਗੀ, ਜਿਨ੍ਹਾਂ ਨੇ ਧਰਮ ਨੂੰ ਧੰਦਾ ਬਣਾ ਦਿੱਤਾ ਹੈ ਅਤੇ ਭੋਲੀ-ਭਾਲੀ ਜਨਤਾ ਉਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੀ ਹੈ।

Facebook Comment
Project by : XtremeStudioz